28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਕੇਪ ਵਲੋਂ ਕਰਵਾਇਆ 'ਇਕ ਸ਼ਾਮ ਦੋ ਸ਼ਾਇਰਾਂ ਦੇ ਨਾਮ' ਸਮਾਗਮ

ਅਜੀਤ ਡੈਸਕ 19-06-2025
ਫਗਵਾੜਾ, 18 ਜੂਨ (ਅਸ਼ੋਕ ਕੁਮਾਰ ਵਾਲੀਆ)-ਬੀਤੇ ਦਿਨ ਸਕੇਪ ਸਾਹਿਤਕ ਸੰਸਥਾ ਫਗਵਾੜਾ ਨੇ 2 ਸ਼ਾਇਰਾਂ ਬਲਦੇਵ ਰਾਜ ਕੋਮਲ ਤੇ ਸੁਬੇਗ ਸਿੰਘ ਹੰਜਰਾ ਨਾਲ ਇੱਕ ਸ਼ਾਮ ਦਾ ਆਯੋਜਨ ਕੀਤਾ | ਸਮਾਗਮ ਦੀ ਪ੍ਰਧਾਨਗੀ ਐੱਸ.ਕੇ. ਅਗਰਵਾਲ ਸਾਬਕਾ ਸੈਸ਼ਨ ਜੱਜ, ਸਕੇਪ ਸਾਹਿਤਕ ਸੰਸਥਾ ਦੇ ਸਰਪ੍ਰਸਤ ਪਿ੍ੰ. ਗੁਰਮੀਤ ਸਿੰਘ ਪਲਾਹੀ, ਬਲੱਡ ਬੈਂਕ ਦੇ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ, ਸ਼ਾਇਰ ਬਲਦੇਵ ਰਾਜ ਕੋਮਲ, ਸ਼ਾਇਰ ਸੁਬੇਗ ਸਿੰਘ ਹੰਜਰਾ ਤੇ ਸਭਾ ਦੇ ਪ੍ਰਧਾਨ ਰਵਿੰਦਰ ਚੋਟ ਸ਼ਾਮਲ ਹੋਏ | ਸਮਾਗਮ ਦੇ ਸ਼ੁਰੂ 'ਚ ਸਵਾਗਤੀ ਭਾਸ਼ਣ ਬੋਲਦਿਆਂ ਗੁਰਮੀਤ ਸਿੰਘ ਪਲਾਹੀ ਨੇ ਸਾਬਕਾ ਸੈਸ਼ਨ ਜੱਜ ਐੱਸ.ਕੇ.ਅਗਰਵਾਲ ਦੀ ਨਵ ਪ੍ਰਕਾਸ਼ਿਤ ਪੁਸਤਕ ਜਦੋਂ ਜਾਗੋ ਉਦੋਂ ਸਵੇਰਾ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਸ਼ਾਇਰ ਬਲਦੇਵ ਰਾਜ ਕੋਮਲ ਨੇ ਆਪਣੀ ਮੁੱਢਲੀ ਵਿੱਦਿਆ ਤੇ ਪਿਛੋਕੜ ਬਾਰੇ ਵਿਸਥਾਰਪੂਰਵਕ ਦੱਸਿਆ | ਸ਼ਾਇਰ ਸੁਬੇਗ ਸਿੰਘ ਹੰਜਰਾ ਨੇ ਆਪਣੇ ਪਿਛੋਕੜ ਬਾਰੇ ਦੱਸਿਆ | ਸਮਾਗਮ ਦੇ ਮੁੱਖ ਮਹਿਮਾਨ ਐੱਸ.ਕੇ.ਅਗਰਵਾਲ ਸਾਬਕਾ ਸੈਸ਼ਨ ਜੱਜ ਨੇ ਆਪਣੀ ਪੁਸਤਕ 'ਜਦੋਂ ਜਾਗੋ ਉਦੋਂ ਸਵੇਰਾ' ਬਾਰੇ ਬਹੁਤ ਹੀ ਰੋਚਕ ਬਿਰਤਾਂਤ ਸੁਣਾਏ | ਇਸ ਮੌਕੇ ਪਿੰ੍ਰਸੀਪਲ ਗੁਰਦੇਵ ਸਿੰਘ ਰੰਧਾਵਾ, ਐਡਵੋਕੇਟ ਐਸ.ਐਨ ਅਗਰਵਾਲ, ਰਾਕੇਸ਼ ਅਗਰਵਾਲ, ਪਿ੍ੰ.ਤਰਸੇਮ ਸਿੰਘ, ਕਮਲੇਸ਼ ਸੰਧੂ ਜਨਰਲ ਸੈਕਟਰੀ, ਸ਼ੀਤਲ ਰਾਮ ਬੰਗਾ, ਮਨਜੀਤ ਕੌਰ ਮੀਸ਼ਾ, ਜਸਵਿੰਦਰ ਫਗਵਾੜਾ, ਬਲਵੀਰ ਕੌਰ ਬੱਬੂ ਸੈਣੀ, ਜੱਸ ਸਰੋਆ, ਜਸਪ੍ਰੀਤ ਕੌਰ, ਨਿਰਵੈਰ ਸਿੰਘ ਨੱਢਾ, ਹਰਚਰਨ ਭਾਰਤੀ, ਰਵਿੰਦਰ ਰਾਏ, ਮਾਸਟਰ ਸੁਖਦੇਵ ਸਿੰਘ, ਕਰਮਜੀਤ ਸਿੰਘ ਸੰਧੂ, ਸ਼ਾਮ ਸਰਗੂੰਦੀ, ਲਸ਼ਕਰ ਢੰਡਵਾੜਵੀ, ਸੋਹਣ ਸਹਿਜਲ, ਅਸ਼ੋਕ ਟਾਂਡੀ, ਦਵਿੰਦਰ ਜੱਸਲ, ਦੇਵ ਰਾਜ ਦਾਦਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਵਿਭਾਗ ਦੀਆਂ ਟੀਮਾਂ ਡੇਂਗੂ ਰੋਕਥਾਮ ਲਈ ਸਰਗਰਮ-ਡਾ. ਪ੍ਰੇਮ ਕੁਮਾਰ ਅਗਲੀ ਖ਼ਬਰ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਵਿਖੇ ਸਾਲਾਨਾ ਜੋੜ ਮੇਲਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।