29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸੱਪ ਦੇ ਡੱਸਣ ਕਾਰਨ ਪ੍ਰਵਾਸੀ ਮਜ਼ਦੂਰ ਨੂੰ ਦਿਖਣਾ ਹੋਇਆ ਬੰਦ <br/>

ਅਜੀਤ ਡੈਸਕ 19-06-2025
ਕਪੂਰਥਲਾ, 18 ਜੂਨ (ਅਮਨਜੋਤ ਸਿੰਘ ਵਾਲੀਆ)-ਪਿੰਡ ਮੁਰਾਦਪੁਰ ਵਿਖੇ ਇਕ ਪ੍ਰਵਾਸੀ ਖੇਤ ਮਜ਼ਦੂਰ ਨੂੰ ਨਹਾਉਣ ਸਮੇਂ ਸੱਪ ਨੇ ਡੱਸ ਲਿਆ, ਜਿਸਦੀ ਹਾਲਤ ਗੰਭੀਰ ਹੁੰਦਿਆਂ ਦੇਖ ਉਸਦੇ ਮਾਲਕ ਵਲੋਂ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਗਿਆ | ਜੇਰੇ ਇਲਾਜ ਨਰੇਸ਼ ਪੁੱਤਰ ਰਮੇਸ਼ ਵਾਸੀ ਪਿੰਡ ਮੁਰਾਦਪੁਰ ਨੇ ਦੱਸਿਆ ਕਿ ਉਹ ਜਦੋਂ ਨਹਾ ਰਿਹਾ ਸੀ ਤਾਂ ਉਸਦੇ ਪੈਰ 'ਤੇ ਇਕ ਸੱਪ ਨੇ ਡੱਸ ਲਿਆ | ਜਿਸ ਉਪਰੰਤ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ | ਜਿੱਥੇ ਉਸਨੇ ਕੁੱਝ ਸਮੇਂ ਬਾਅਦ ਡਿਊਟੀ ਡਾਕਟਰ ਨੂੰ ਦੱਸਿਆ ਕਿ ਉਸਨੂੰ ਹੁਣ ਦਿਖਣਾ ਵੀ ਬੰਦ ਹੋ ਗਿਆ ਹੈ | ਜਿਸ 'ਤੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾਕਟਰ ਵਲੋਂ ਉਸਨੂੰ ਮੁੱਢਲੇ ਇਲਾਜ ਤੋਂ ਬਾਅਦ ਅੰਮਿ੍ਤਸਰ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ |

ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਮੰਦਰ ਦਾ ਲੈਂਟਰ ਪਾਇਆ ਅਗਲੀ ਖ਼ਬਰ ਸਾਬਕਾ ਪੰਚਾਇਤ ਸੈਕਟਰੀ ਜੀਤ ਸਿੰਘ ਖੇੜਾ ਨੂੰ ਵੱਖ-ਵੱਖ ਆਗੂਆਂ ਨੇ ਦਿੱਤੀ ਸ਼ਰਧਾਂਜਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।