29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਾਬਕਾ ਪੰਚਾਇਤ ਸੈਕਟਰੀ ਜੀਤ ਸਿੰਘ ਖੇੜਾ ਨੂੰ ਵੱਖ-ਵੱਖ ਆਗੂਆਂ ਨੇ ਦਿੱਤੀ ਸ਼ਰਧਾਂਜਲੀ <br/>

ਅਜੀਤ ਡੈਸਕ 19-06-2025
ਫਗਵਾੜਾ, 18 ਜੂਨ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਯੂਥ ਅਕਾਲੀ ਦੇ ਨੌਜਵਾਨ ਆਗੂ ਮਨਜਿੰਦਰ ਸਿੰਘ ਖੇੜਾ ਦੇ ਪਿਤਾ ਜੀਤ ਸਿੰਘ ਖੇੜਾ ਸਾਬਕਾ ਪੰਚਾਇਤ ਸੈਕਟਰੀ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਖੇੜਾ ਵਿਖੇ ਪਾਏ ਗਏ | ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਖੇੜਾ ਵਿਖੇ ਹੋਈ ਜਿਸ ਵਿਚ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਵਲੋਂ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਗਈ | ਇਸ ਮੌਕੇ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ਼ਹਿਰੀ ਰਣਜੀਤ ਸਿੰਘ ਖੁਰਾਣਾ, ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ, ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਖੇੜਾ, ਜਥੇਦਾਰ ਹਰਜਿੰਦਰ ਸਿੰਘ ਲੱਲੀਆ, ਡਾ: ਹਰਬੰਸ ਸਿੰਘ, ਕੁਲਵਿੰਦਰ ਸਿੰਘ ਮੁਸ਼ਿਆਣਾ ਨੇ ਕਿਹਾ ਜੀਤ ਸਿੰਘ ਖੇੜਾ ਦੀਆ ਧਾਰਮਿਕ, ਸਮਾਜਿਕ ਖੇਤਰ ਵਿਚ ਬਹੁਤ ਵੱਡੀਆਂ ਸੇਵਾਵਾਂ ਸਨ | ਉਨ੍ਹਾਂ ਦਾ ਘਾਟਾ ਪਰਿਵਾਰ ਨੂੰ ਨਹੀਂ ਬਲਕਿ ਪੂਰੇ ਹਲਕੇ ਨੂੰ ਪਿਆ | ਅੰਤ ਵਿਚ ਗੁਰਦੀਪ ਸਿੰਘ ਖੇੜਾ ਨੇ ਇਸ ਦੁੱਖ ਦੀ ਘੜੀ ਵਿਚ ਪੁੱਜਣ ਵਾਲੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਗੁਰਦੀਪ ਸਿੰਘ ਖੇੜਾ, ਰਣਜੀਤ ਸਿੰਘ ਜੀਤੀ ਖੇੜਾ, ਮਨਜਿੰਦਰ ਸਿੰਘ ਖੇੜਾ, ਸੁਖਵਿੰਦਰ ਸਿੰਘ ਕੰਬੋਜ, ਬਹਾਦਰ ਸਿੰਘ ਸੰਗਤਪੁਰ, ਸਰਪੰਚ ਗੁਰਬਖ਼ਸ਼ ਕੌਰ, ਸਰਪੰਚ ਬਲਜੀਤ ਸਿੰਘ, ਸਰਪੰਚ ਕਿਰਨ ਕਲੇਰ, ਜਥੇਦਾਰ ਰਜਿੰਦਰ ਸਿੰਘ ਨੰਗਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੱਪ ਦੇ ਡੱਸਣ ਕਾਰਨ ਪ੍ਰਵਾਸੀ ਮਜ਼ਦੂਰ ਨੂੰ ਦਿਖਣਾ ਹੋਇਆ ਬੰਦ <br/> ਅਗਲੀ ਖ਼ਬਰ ਕੁੱਤੇ 'ਤੇ ਮਾਲਕਾਣਾ ਹੱਕ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ 'ਚ ਦੋ ਵਿਅਕਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।