08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਛੇ ਦਿਨ ਤੋਂ ਲਾਪਤਾ ਹੋਏ ਬੱਚੇ ਦਾ ਨਹੀਂ ਲੱਗਾ ਕੋਈ ਅਤਾ ਪਤਾ <br/>

ਅਜੀਤ ਡੈਸਕ 20-06-2025
ਸੁਲਤਾਨਪੁਰ ਲੋਧੀ, 19 ਜੂਨ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਭੀੜ-ਭਾੜ ਵਾਲੇ ਇਲਾਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਨੇੜਿਓ 13 ਜੂਨ ਨੂੰ ਦੁਪਹਿਰ ਬਾਅਦ 3:30 ਵਜੇ ਦੇ ਕਰੀਬ ਗੁੰਮ ਹੋਏ ਬੱਚੇ ਦਾ ਹਜੇ ਤੱਕ ਕੋਈ ਵੀ ਅਤਾ ਪਤਾ ਨਹੀਂ ਲੱਗਿਆ ਹੈ ਤੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ | ਜਾਣਕਾਰੀ ਦਿੰਦੀ ਹੋਈ ਬੱਚੇ ਦੀ ਮਾਤਾ ਸੁਨੀਲਾ ਪਤਨੀ ਸੁਰਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ 5 ਸਾਲਾਂ ਦਾ ਬੱਚਾ ਬਿਲਰਾਜ, ਜੋ ਕਿ 13 ਜੂਨ ਦਿਨ ਸ਼ੁੱਕਰਵਾਰ 2025 ਨੂੰ ਦੁਪਹਿਰ 3:54 ਮਿੰਟ ਦੇ ਕਰੀਬ ਆਪਣੀ ਭੈਣ ਨੂੰ ਰੋਟੀ ਦੇਣ ਲਈ ਦੁਕਾਨ 'ਤੇ ਆਇਆ ਸੀ, ਸ਼ੱਕੀ ਹਾਲਾਤਾਂ ਵਿਚ ਗਾਇਬ ਹੋ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਅੱਜ 6 ਦਿਨ ਬੀਤਣ ਤੋਂ ਬਾਅਦ ਵੀ ਸਾਡੇ ਬੱਚੇ ਦਾ ਕੋਈ ਵੀ ਅਤਾ ਪਤਾ ਨਹੀਂ ਲੱਗਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਇਸ ਸੰਬੰਧ 'ਚ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ | ਉਨ੍ਹਾਂ ਨੇ ਐਸਐਸਪੀ ਕਪੂਰਥਲਾ ਤੇ ਡੀਐਸਪੀ ਸੁਲਤਾਨਪੁਰ ਲੋਧੀ ਤੋਂ ਮੰਗ ਕੀਤੀ ਕਿ ਸਾਡੇ ਬੱਚੇ ਨੂੰ ਲੱਭਣ ਵਿਚ ਸਾਡੀ ਮਦਦ ਕੀਤੀ ਜਾਵੇ | ਇਸ ਮੌਕੇ ਨੀਸ਼ਾ, ਨਰਿੰਦਰ , ਰਾਜੀਵ, ਸੋਨੀ, ਸਰੋਜ, ਸੁਮਨ ਆਦਿ ਵੀ ਮੌਜੂਦ ਸਨ | ਇਸ ਸਬੰਧ 'ਚ ਥਾਣਾ ਸੁਲਤਾਨਪੁਰ ਲੋਧੀ ਦੀ ਐਸਐਚਓ ਇੰਸਪੈਕਟਰ ਸੋਨਮਦੀਪ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਵਲੋਂ ਲਗਾਤਾਰ ਬੱਚੇ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਂ ਖ਼ੁਦ ਵੀ ਬੱਚੇ ਨੂੰ ਲੱਭਣ ਵਿਚ ਆਪਣੀ ਟੀਮ ਨਾਲ ਲੱਗੀ ਹੋਈ ਹਾਂ ਤੇ ਜਲਦ ਹੀ ਅਸੀਂ ਬੱਚੇ ਨੂੰ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਵਾਂਗੇ |

ਪਿਛਲੀ ਖ਼ਬਰ ਗਰੇਟਰ ਕੈਲਾਸ਼ ਕਾਲੋਨੀ ਨੂੰ ਰੈਗੂਲਰ ਕਰ ਕੇ ਲੋਕਾਂ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ-ਹੀਰਾ ਲਾਲ ਅਗਲੀ ਖ਼ਬਰ ਸ਼ਾਲੀਮਾਰ ਬਾਗ ਸਾਹਮਣੇ ਪ੍ਰਾਈਮ ਇੰਗਲਿਸ਼ ਅਕੈਡਮੀ ਨੂੰ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।