08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਗਰੇਟਰ ਕੈਲਾਸ਼ ਕਾਲੋਨੀ ਨੂੰ ਰੈਗੂਲਰ ਕਰ ਕੇ ਲੋਕਾਂ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ-ਹੀਰਾ ਲਾਲ

ਅਜੀਤ ਡੈਸਕ 20-06-2025
ਕਪੂਰਥਲਾ, 19 ਜੂਨ (ਵਿਸ਼ੇਸ਼ ਪ੍ਰਤੀਨਿਧ)-ਗਰੇਟਰ ਕੈਲਾਸ਼ ਵੈੱਲਫੇਅਰ ਸੁਸਾਇਟੀ ਦੇ ਵਫ਼ਦ ਨੇ ਹੀਰਾ ਲਾਲ ਦੀ ਅਗਵਾਈ 'ਚ ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਨੂੰ ਮਿਲ ਕੇ ਗਰੇਟਰ ਕੈਲਾਸ਼ ਕਲੋਨੀ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ | ਵਫ਼ਦ ਨੇ ਦੱਸਿਆ ਕਿ ਇਸ ਕਲੋਨੀ ਨੂੰ ਬਣਿਆ 14 ਵਰ੍ਹੇ ਹੋ ਗਏ ਹਨ ਤੇ ਅਜੇ ਤੱਕ ਲੋਕ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਤੋਂ ਵਿਰਵੇ ਚੱਲੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਕਲੋਨੀ ਵਿਚ ਸੀਵਰੇਜ, ਸੜਕਾਂ, ਪਾਣੀ, ਸਟਰੀਟ ਲਾਈਟ ਦੀ ਸਹੂਲਤ ਨਾ ਮਿਲਣ ਕਾਰਨ ਲੋਕ ਮੁਸ਼ਕਲਾਂ 'ਚੋਂ ਗੁਜ਼ਰ ਰਹੇ ਹਨ | ਕਲੋਨੀ ਵਾਸੀਆਂ ਨੇ ਦੱਸਿਆ ਕਿ ਸੜਕਾਂ ਦੀ ਤਰਸਯੋਗ ਹਾਲਤ ਹੈ, ਸੀਵਰੇਜ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਤੇ ਲੋਕ ਆਪਣੇ ਤੌਰ 'ਤੇ ਹੀ ਸਟਰੀਟ ਲਾਈਟਾਂ ਤੇ ਹੋਰ ਮੁਰੰਮਤ ਦੇ ਕੰਮ ਕਰਵਾ ਕੇ ਸਮਾਂ ਲੰਘਾ ਰਹੇ ਹਨ | ਵਫ਼ਦ ਨੇ ਦੱਸਿਆ ਕਿ ਕਲੋਨਾਈਜ਼ਰ ਨੇ ਕਲੋਨੀ ਕੱਟਣ ਮੌਕੇ ਪੱਥਰ ਸੁੱਟ ਕੇ ਜਿਹੜੀਆਂ ਸੜਕਾਂ ਬਣਾਈਆਂ ਸਨ, ਉਹ ਵੀ ਚੱਲਣ ਦੇ ਯੋਗ ਨਹੀਂ ਰਹੀਆਂ | ਕਲੋਨੀ ਵਿਚ ਪਾਣੀ ਦੀ ਨਿਰੰਤਰ ਸਪਲਾਈ ਨਾ ਹੋਣ ਕਾਰਨ ਲੋਕ ਪ੍ਰੇਸ਼ਾਨੀਆਂ ਵਿਚੋਂ ਗੁਜ਼ਰ ਰਹੇ ਹਨ | ਵਫ਼ਦ ਨੇ ਕਮਿਸ਼ਨਰ ਤੋਂ ਮੰਗ ਕੀਤੀ ਕਿ ਗਰੇਟਰ ਕੈਲਾਸ਼ ਕਲੋਨੀ ਨੂੰ ਰੈਗੂਲਰ ਕਰਕੇ ਸੜਕਾਂ ਦੀ ਮੁਰੰਮਤ, ਸੀਵਰੇਜ ਸਿਸਟਮ ਤੇ ਸਟਰੀਟ ਲਾਈਟਾਂ ਤੇ ਕਲੋਨੀ ਦੇ ਲੋਕਾਂ ਨੂੰ ਨਿਰੰਤਰ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ | ਉਨ੍ਹਾਂ ਕਲੋਨੀ ਦੇ ਬਾਹਰ ਮੁੱਖ ਸੜਕ 'ਤੇ ਪਾਣੀ ਦੀ ਲੀਕੇਜ ਦਾ ਮਸਲਾ ਵੀ ਨਿਗਮ ਦੀ ਕਮਿਸ਼ਨਰ ਦੇ ਧਿਆਨ 'ਚ ਲਿਆਂਦਾ ਤੇ ਲੀਕੇਜ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ | ਵਫ਼ਦ ਵਲੋਂ ਪੇਸ਼ ਕੀਤੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਕਮਿਸ਼ਨਰ ਨੇ ਕਿਹਾ ਕਿ ਕਲੋਨਾਈਜ਼ਰ ਵਲੋਂ ਡਿਵੈਲਪਮੈਂਟ ਚਾਰਜ ਦੀ ਕੁੱਝ ਰਕਮ ਨਗਰ ਨਿਗਮ ਕੋਲ ਜਮ੍ਹਾਂ ਕਰਵਾਈ ਗਈ ਹੈ ਤੇ ਜਿਉਂ ਹੀ ਬਾਕੀ ਰਕਮ ਕਲੋਨਾਈਜ਼ਰ ਵਲੋਂ ਜਮ੍ਹਾਂ ਕਰਵਾਈ ਜਾਵੇਗੀ ਤਾਂ ਉਸ ਤੋਂ ਬਾਅਦ ਨਗਰ ਨਿਗਮ ਕਲੋਨੀ ਦੇ ਵਾਸੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਹਰ ਸੰਭਵ ਯਤਨ ਕਰੇਗਾ | ਇਸ ਮੌਕੇ ਜੈਮਲ ਸਿੰਘ, ਬਿਪਨ ਆਨੰਦ, ਵਿਜੇ ਸੂਦ, ਬਲਜੀਤ ਸਿੰਘ, ਲਖਵਿੰਦਰ ਸਿੰਘ ਸੇਖੋਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਘਰ ਦੀ ਕੱਢੀ 9 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਛੇ ਦਿਨ ਤੋਂ ਲਾਪਤਾ ਹੋਏ ਬੱਚੇ ਦਾ ਨਹੀਂ ਲੱਗਾ ਕੋਈ ਅਤਾ ਪਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।