ਫਗਵਾੜਾ, 19 ਜੂਨ (ਚਾਨਾ)-ਸਿਟੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਦੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਜੋ ਪੁਰਾਣਾ ਸਿਵਲ ਹਸਪਤਾਲ ਦੀ ਕੰਧ ਦੇ ਨਾਲ ਅੰਦਰਲੀ ਸਾਈਡ 'ਤੇ ਬੈਠਾ ਨਸ਼ੇ ਦਾ ਸੇਵਨ ਕਰ ਰਿਹਾ ਹੈ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਰਵੀ ਕੁਮਾਰ ਪੁੱਤਰ ਕਿ੍ਸ਼ਨ ਲਾਲ ਵਾਸੀ ਜਗਤ ਰਾਮ ਸੂੰਢ ਕਾਲੋਨੀ ਨੂੰ ਕਾਬੂ ਕੀਤਾ ਹੈ |