09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸਿਟੀ ਕਲੱਬ ਦੀ ਚੋਣ ਸੰਬੰਧੀ ਐਸ.ਡੀ.ਐਮ. ਵਲੋਂ ਮੀਟਿੰਗ

ਅਜੀਤ ਡੈਸਕ 20-06-2025
ਫਗਵਾੜਾ, 19 ਜੂਨ (ਹਰਜੋਤ ਸਿੰਘ ਚਾਨਾ)-ਸਿਟੀ ਕਲੱਬ ਦੀਆਂ ਚੋਣਾਂ ਕਰਵਾਉਣ ਸਬੰਧੀ ਮੀਟਿੰਗ ਐਸ.ਡੀ.ਐਮ ਜਸ਼ਨਜੀਤ ਸਿੰਘ ਦੀ ਅਗਵਾਈ 'ਚ ਕੀਤੀ ਗਈ ਜਿਸ 'ਚ ਨਵੀਂ ਐਗਜ਼ੀਕਿਊਟਿਵ ਕਮੇਟੀ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਸਿਟੀ ਕਲੱਬ ਦੀ ਚੋਣ ਤੋਂ ਪਹਿਲਾ ਸਿਟੀ ਕਲੱਬ ਫਗਵਾੜਾ ਦੇ ਜਿਨ੍ਹਾਂ ਮੈਂਬਰਾਂ ਵੱਲ ਬਕਾਇਆ ਹਨ, ਉਹ ਆਪਣੇ ਬਕਾਇਆ 20 ਜੂਨ ਤੋਂ ਜਮ੍ਹਾਂ ਕਰਵਾ ਸਕਦੇ ਹਨ ਤੇ ਆਖ਼ਰੀ ਮਿਤੀ 27 ਜੂਨ ਹੋਵੇਗੀ | ਐਸ.ਡੀ.ਐਮ ਨੇ ਦੱਸਿਆ ਕਿ ਚੋਣ ਕਰਵਾਉਣ ਦੀ ਤਾਰੀਖ਼ ਜਲਦੀ ਹੀ ਘੋਸ਼ਿਤ ਕਰ ਦਿੱਤੀ ਜਾਵੇਗੀ | ਇਸ ਮੌਕੇ ਤਹਿਸੀਲਦਾਰ ਜਸਵਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰੂਚਰਨ ਸਿੰਘ, ਅਨੀਲ ਬਾਂਸਲ ਸਹਾਇਕ ਕਮਿਸ਼ਨਰ ਨਗਰ ਨਿਗਮ, ਇੰਸ. ਅਮਨ ਕੁਮਾਰ ਇੰਚਾਰਜ ਟਰੈਫ਼ਿਕ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਸੀਐਮ ਦੀ ਯੋਗਸ਼ਾਲਾ 'ਚ ਲੋਕ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਤੋਂ ਨਿਜਾਤ ਪਾ ਚੁੱਕੇ ਹਨ: ਯੋਗਾ ਟਰੇਨਰ ਅਗਲੀ ਖ਼ਬਰ ਸਰਬਜੀਤ ਸਿੰਘ ਮੱਕੜ ਦੇ ਸਪੁੱਤਰ ਦੀ ਪਹਿਲੀ ਬਰਸੀ ਕੱਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।