09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸੀਐਮ ਦੀ ਯੋਗਸ਼ਾਲਾ 'ਚ ਲੋਕ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਤੋਂ ਨਿਜਾਤ ਪਾ ਚੁੱਕੇ ਹਨ: ਯੋਗਾ ਟਰੇਨਰ

ਅਜੀਤ ਡੈਸਕ 20-06-2025
ਫਗਵਾੜਾ, 19 ਜੂਨ (ਹਰਜੋਤ ਸਿੰਘ ਚਾਨਾ)-ਸੀਐਮ ਦੀ ਯੋਗਸ਼ਾਲਾ ਫਗਵਾੜਾ ਦੇ ਇਲਾਕੇ ਦੇ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਤੇ ਲੋਕ ਯੋਗਾ ਨੂੰ ਨਰੋਈ ਸਿਹਤ ਤੇ ਮਾਨਸਿਕ ਤਣਾਅ ਮੁਕਤੀ ਦਾ ਜ਼ਰੀਆ ਮੰਨਦੇ ਹਨ | ਜਾਣਕਾਰੀ ਦਿੰਦਿਆਂ ਮਾਹਰ ਯੋਗਾ ਟਰੇਨਰ ਬੇਅੰਤ ਕੌਰ ਨੇ ਦੱਸਿਆ ਕਿ ਫਗਵਾੜਾ 'ਚ ਪੰਜ ਥਾਵਾਂ 'ਤੇ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਵਲੋਂ ਬ੍ਰਹਮ ਕੁਮਾਰੀ ਆਸ਼ਰਮ ਸੁਭਾਸ਼ ਨਗਰ ਵਿਖੇ ਪਹਿਲੀ ਕਲਾਸ ਸਵੇਰੇ 5.30 ਤੋਂ 6.30 ਵਜੇ ਤੱਕ ਲਗਾਈ ਜਾਂਦੀ ਹੈ, ਦੂਸਰੀ ਕਲਾਸ ਛਿੰਨਮਸਤਿਕਾ ਮੰਦਰ ਕਟਿਹਰਾ ਚੋਕ ਵਿਖੇ ਸਵੇਰੇ 6.35 ਤੋਂ 7.35 ਵਜੇ ਤੱਕ ਹੁੰਦੀ ਹੈ | ਤੀਸਰੀ ਕਲਾਸ ਸ਼ਹੀਦ ਊਧਮ ਸਿੰਘ ਨਗਰ ਵਿਖੇ ਸਵੇਰੇ 4.45 ਤੋਂ 5.45 ਵਜੇ ਤੱਕ ਲਗਾਈ ਜਾਂਦੀ ਹੈ | ਚੌਥੀ ਕਲਾਸ ਸਤਨਾਮਪੁਰਾ ਵਿਖੇ ਸ਼ਾਮ 5.45 ਤੋਂ 6.45 ਵਜੇ ਤੱਕ ਲਗਾਈ ਜਾਂਦੀ ਹੈ ਤੇ ਪੰਜਵੀਂ ਕਲਾਸ ਮੁਹੱਲਾ ਪ੍ਰੀਤ ਨਗਰ ਵਿਖੇ ਸ਼ਾਮ 6.50 ਤੋਂ 7.50 ਵਜੇ ਤੱਕ ਲਗਾਈ ਜਾਂਦੀ ਹੈ ਜਿਸ 'ਚ ਬਿਨ੍ਹਾਂ ਕੋਈ ਫ਼ੀਸ ਲਿਆ 100 ਤੋਂ ਵਧੇਰੇ ਬਜ਼ੁਰਗ, ਨੌਜਵਾਨ ਤੇ ਬੱਚਿਆ ਨੂੰ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਕੇਵਲ ਇੱਕ ਫ਼ੋਨ ਕਾਲ ਦੇ ਜ਼ਰੀਏ ਕਿਸੇ ਵੀ ਨਵੀਂ ਥਾਂ 'ਤੇ 25 ਸਾਧਕਾਂ ਦਾ ਗਰੁੱਪ ਫੋਨ ਨੰ.76694 - 00500 'ਤੇ ਸੰਪਰਕ ਕਰਕੇ ਯੋਗਾ ਟਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ ਜਿਸ ਲਈ ਪੰਜਾਬ ਸਰਕਾਰ ਵਲੋਂ ਕੋਈ ਵੀ ਫ਼ੀਸ ਨਹੀਂ ਲਈ ਜਾਂਦੀ |
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ 'ਚ 'ਏਕ ਪੇੜ ਮਾਂ ਕੇ ਨਾਮ' ਤਹਿਤ ਫ਼ਲਦਾਰ ਤੇ ਫੁੱਲਦਾਰ ਬੂਟੇ ਲਗਾਏ ਅਗਲੀ ਖ਼ਬਰ ਸਿਟੀ ਕਲੱਬ ਦੀ ਚੋਣ ਸੰਬੰਧੀ ਐਸ.ਡੀ.ਐਮ. ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।