09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸਤਿਗੁਰੂ ਕਬੀਰ ਜੀ ਮਹਾਰਾਜ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਤੇ ਕੈਂਪ

ਅਜੀਤ ਡੈਸਕ 20-06-2025
ਹੁਸੈਨਪੁਰ, 19 ਜੂਨ (ਤਰਲੋਚਨ ਸਿੰਘ ਸੋਢੀ)-ਸਤਿਗੁਰੂ ਕਬੀਰ ਜੀ ਮਹਾਰਾਜ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਤੇ ਕੇਡਰ ਕੈਂਪ ਸਾਹਿਬਜ਼ਾਦਾ ਅਜੀਤ ਸਿੰਘ ਐਸਟੀਚਿਊਟ ਵਰਕਰਜ਼ ਕਲੱਬ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਇੰਜੀਨੀਅਰ ਜੀਤ ਸਿੰਘ ਤੇ ਮਾਸਟਰ ਟਰੇਨਰ ਗਿਆਨਸ਼ੀਲ ਨੇ ਕੀਤੀ | ਇਹ ਸਮਾਗਮ ਭਾਰਤੀ ਸਮਾਜ ਨਿਰਮਾਣ ਸੰਘ ਪੰਜਾਬ ਸ਼ਾਖਾ ਤੇ ਪੰਜਾਬ ਬਹੁਜਨ ਕੋਆਰਡੀਨੇਸ਼ਨ ਟੀਮ ਵਲੋਂ ਸਾਂਝੇ ਤੌਰ |ਤੇ ਕਰਵਾਇਆ ਗਿਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਆਲ ਇੰਡੀਆ ਓ. ਬੀ. ਸੀ. ਐਸੋਸੀਏਸ਼ਨ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ, ਭਾਰਤੀ ਬੋਧ ਮਹਾਂਸਭਾ ਤੇ ਡਾਕਟਰ ਬੀ. ਆਰ. ਅੰਬੇਡਕਰ ਸੁਸਾਇਟੀ ਮਹਿਲਾ ਵਿੰਗ ਸੈਦੋ ਭੁਲਾਣਾ, ਨਾਰੀ ਸ਼ਕਤੀ ਸੰਗਠਨ ਆਰ. ਸੀ. ਐਫ. ਤੇ ਹੋਰ ਸਮਾਜ ਸੇਵੀ, ਬੁੱਧੀਜੀਵੀ ਸਾਥੀਆਂ ਨੇ ਵੱਧ ਚੜ ਕੇ ਭਾਗ ਲਿਆ | ਸਤਿਗੁਰੂ ਕਬੀਰ ਜੀ ਦੀ ਜੀਵਨੀ 'ਤੇ ਬੋਲਦਿਆਂ ਡਾਕਟਰ ਡੀ. ਆਰ. ਆਦੀਆਂ ਜਲੰਧਰ, ਡਾਕਟਰ ਧਿਆਨ ਸਿੰਘ ਭਗਤ ਤੇ ਕੁਸ਼ਲ ਕੁਮਾਰ ਨੇ ਕਿਹਾ ਕਿ ਕਬੀਰ ਜੀ ਮਹਾਰਾਜ ਦੇ ਵਿਚਾਰਾਂ ਨੇ ਸਮਾਜ 'ਚ ਵੱਡੀ ਕ੍ਰਾਂਤੀ ਪੈਦਾ ਕੀਤੀ | ਸੈਮੀਨਾਰ ਵਿਚ ਸਤਿਗੁਰੂ ਕਬੀਰ ਮਹਾਰਾਜ ਦੇ ਆਏ ਪੈਰੋਕਾਰਾਂ ਦਾ ਧੰਨਵਾਦ ਓ. ਬੀ. ਸੀ. ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸ਼ਾਦ ਨੇ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਿੰਘ ਨੇ ਨਿਭਾਈ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮੌੜ, ਭਾਰਤੀ ਬੋਧ ਮਹਾਂ ਸਭਾ ਦੇ ਸਕੱਤਰ ਸੁਰੇਸ਼ ਬੋਧ, ਓ. ਬੀ. ਸੀ. ਦੇ ਆਗੂ ਆਰ. ਕੇ. ਪਾਲ, ਓ. ਬੀ. ਸੀ. ਦੇ ਸਕੱਤਰ ਅਸ਼ੋਕ ਕੁਮਾਰ, ਭਗਵਾਨ ਵਾਲਮੀਕਿ ਜੀ ਸਭਾ ਦੇ ਸਕੱਤਰ ਜਸਪਾਲ ਸਿੰਘ, ਭਾਰਤੀ ਸਮਾਜ ਨਿਰਮਾਣ ਸੰਘ ਦੇ ਆਗੂ ਸੰਧੂਰਾ ਸਿੰਘ, ਜਗਜੀਵਨ ਰਾਮ, ਕਰਨ ਸਿੰਘ, ਜੋਗਾ ਸਿੰਘ, ਵੇਦ ਪ੍ਰਕਾਸ਼, ਡਾਕਟਰ ਬੀ. ਆਰ. ਅੰਬੇਡਕਰ ਸੁਸਾਇਟੀ ਭੁਲਾਣਾ ਦੇ ਪ੍ਰਧਾਨ ਪਰਮਜੀਤ ਪੰਮਾ, ਮਨਜੀਤ ਕੌਰ, ਨਾਰੀ ਸ਼ਕਤੀ ਸੰਗਠਨ ਦੀ ਪ੍ਰਧਾਨ ਕਮਲਾਵਤੀ, ਸੁਨੀਤਾ ਰਾਣੀ, ਨੀਰਜ਼ ਆਦਿ ਸੰਗਤਾਂ ਨੇ ਹਿੱਸਾ ਲਿਆ |
ਪਿਛਲੀ ਖ਼ਬਰ ਸਫ਼ੈਦੇ ਚੋਰੀ ਕਰਨ ਤੇ ਭੰਨਤੋੜ ਕਰਨ ਦੇ ਮਾਮਲੇ 'ਚ 5 ਜਣਿਆਂ 'ਤੇ ਮੁਕੱਦਮਾ ਦਰਜ ਅਗਲੀ ਖ਼ਬਰ ਬੂਸੋਵਾਲ ਵਿਖੇ ਗੁਰਮਤਿ ਸਿਖਲਾਈ ਕੈਂਪ ਦੀ ਸਮਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।