ਭੁਲੱਥ, 19 ਜੂਨ (ਮੇਹਰ ਚੰਦ ਸਿੱਧੂ)-ਇੱਥੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਬਾਕਰਪੁਰ ਦੇ ਵਸਨੀਕ ਸੁਰਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਨੇ ਥਾਣਾ ਭੁਲੱਥ ਵਿਚ ਲਿਖਤੀ ਇਤਲਾਹ ਦਿੰਦੇ ਦੱਸਿਆ ਸੀ ਕਿ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਪਰਮਜੀਤ ਕੌਰ ਪਤਨੀ ਦਰਸ਼ਨ ਸਿੰਘ, ਸੁਲੱਖਣ ਸਿੰਘ ਪੁੱਤਰ ਸੰਤ ਸਿੰਘ, ਮਹਿੰਗਾ ਸਿੰਘ ਪੁੱਤਰ ਸੰਤ ਸਿੰਘ ਤੇ ਕਪੂਰ ਸਿੰਘ ਸਾਰੇ ਵਾਸੀਆਨ ਬਾਕਰਪੁਰ ਜ਼ਿਲ੍ਹਾ ਕਪੂਰਥਲਾ ਵਲੋਂ ਸਫ਼ੈਦੇ ਚੋਰੀ ਕੀਤੇ ਗਏ ਤੇ ਘਰ ਵਿਚ ਵੜ ਕੇ ਭੰਨਤੋੜ ਕੀਤੀ ਗਈ, ਬਾਹਰਲੇ ਗੇਟ ਦੇ ਸ਼ੀਸ਼ੇ ਤੋੜੇ ਤੇ ਘਰ 'ਚ ਲੱਗੇ ਕੈਮਰੇ ਤੋੜੇ ਤੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਉਕਤ ਪੰਜ ਜਾਣਿਆਂ 'ਤੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ |