ਫਗਵਾੜਾ, 19 ਜੂਨ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਨਗਰ ਨਿਗਮ ਦੇ ਕੌਂਸਲਰ ਪਿ੍ਤਪਾਲ ਸਿੰਘ ਮੰਗਾ ਨੇ ਕਿਹਾ ਕਿ ਕਮੇਟੀਆਂ ਪਵਾਉਣ ਵਾਲਿਆਂ ਦੇ ਖ਼ਿਲਾਫ਼ ਸਰਕਾਰ ਨੇ ਕੋਈ ਕਾਨੰੂਨ ਨਾ ਬਣਾਇਆ ਤਾਂ ਪੰਜਾਬ ਦੀ ਭੋਲੀ ਭਾਲੀ ਜਨਤਾ ਦੀ ਇਸੇ ਤਰ੍ਹਾਂ ਲੁੱਟ ਕਸੁੱਟ ਹੁੰਦੀ ਰਹੇਗੀ | ਪਿ੍ਤਪਾਲ ਸਿੰਘ ਮੰਗਾ ਨੇ ਆਖਿਆ ਕਿ ਹਰ ਇਨਸਾਨ ਆਪਣੀ ਮਿਹਨਤ ਦੀ ਕਮਾਈ 'ਚੋਂ ਪੈਸੇ ਜੋੜਕੇ ਕਮੇਟੀਆਂ ਪਾਉਂਦਾ ਹੈ ਕਿ ਇਕੱਠੇ ਪੈਸੇ ਮਿਲਣ ਨਾਲ ਕੋਈ ਘਰ ਦੀ ਚੀਜ਼ ਬਣ ਜਾਵੇਗੀ ਪਰ ਬਾਅਦ 'ਚ ਇਹੀ ਪਤਾ ਲੱਗਦਾ ਹੈ ਕਿ ਕਮੇਟੀਆਂ ਪਵਾਉਣ ਵਾਲਾ ਕਮੇਟੀਆਂ ਇਕੱਠੀਆਂ ਕਰਕੇ ਰਫੂ ਚੱਕਰ ਹੋ ਗਿਆ ਤੇ ਲੋਕਾਂ ਨੂੰ ਕਰੋੜਾਂ ਦਾ ਚੂਨਾ ਲਗਾ ਗਿਆ | ਮੰਗਾ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਮੇਟੀਆਂ ਸਬੰਧੀ ਇੱਕ ਇਹੋ ਜਿਹਾ ਕਾਨੰੂਨ ਬਣਨਾ ਚਾਹੀਦਾ ਹੈ ਕਿ ਜੇਕਰ ਕਮੇਟੀਆਂ ਵਾਲਾ ਬੰਦਾ ਭੱਜ ਜਾਂਦਾ ਹੈ ਤਾਂ ਉਸ ਦੇ ਘਰ ਦੀ ਤੇ ਪ੍ਰਾਪਰਟੀ ਦੀ ਨਿਲਾਮੀ ਕਰਕੇ ਭੋਲੇ ਭਾਲੇ ਲੋਕਾਂ ਦੇ ਪੈਸੇ ਵਾਪਸ ਮੋੜੇ ਜਾਣ | ਇਸ ਸਬੰਧੀ ਰਜਿਸਟੇ੍ਰਸ਼ਨ ਜ਼ਰੂਰ ਹੋਣੀ ਚਾਹੀਦੀ ਹੈ | ਉਨ੍ਹਾਂ ਨੇ ਆਖਿਆ ਕਿ ਜੇਕਰ ਅਸੀਂ ਬੈਂਕਾਂ ਤੋਂ ਪੈਸੇ ਤੇ ਲੋਨ ਲੈਂਦੇ ਹਾਂ ਤਾਂ ਉਸ ਸਬੰਧੀ ਸਾਡੀ ਰਜਿਸਟੇ੍ਰਸ਼ਨ ਹੁੰਦੀ ਹੈ ਤਾਂ ਹੀ ਬੈਂਕਾਂ ਤੋਂ ਲਏ ਪੈਸੇ ਵਾਪਸ ਕਰਕੇ ਹੀ ਸਾਡਾ ਛੁਟਕਾਰਾ ਹੁੰਦਾ ਹੈ | ਇਸੇ ਤਰ੍ਹਾਂ ਕਮੇਟੀਆਂ ਪਵਾਉਣ ਵਾਲਿਆਂ ਦੀ ਰਜਿਸਟੇ੍ਰਸ਼ਨ ਹੋ ਕੇ ਉਸ ਦੇ ਸਾਰੇ ਕਾਰੋਬਾਰ ਦਾ ਲੇਖਾ ਜੋਖਾ ਸਰਕਾਰ ਤੋਂ ਚਾਹੀਦਾ ਹੈ ਤਾਂ ਹੀ ਲੋਕਾਂ ਦੇ ਪੈਸੇ ਉਨ੍ਹਾਂ ਨੂੰ ਵਾਪਸ ਹੋਣਗੇ | ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀ ਫਗਵਾੜਾ 'ਚ ਇਹ ਮਸਲਾ ਸਾਹਮਣੇ ਆਇਆ ਇੱਕ ਆਦਮੀ ਕਰੋੜਾ ਰੁਪਏ ਕਮੇਟੀਆਂ ਦੇ ਲੈ ਕੇ ਫ਼ਰਾਰ ਹੋ ਗਿਆ | ਇਸੇ ਤਰ੍ਹਾਂ ਪੰਜਾਬ 'ਚ ਪਤਾ ਨਹੀਂ ਕਿੰਨੇ ਕੁ ਕੇਸ ਹਨ | ਉਨ੍ਹਾਂ ਨੇ ਆਖਿਆ ਕਿ ਸਰਕਾਰ ਨੂੰ ਇਸ ਵੱਲ ਉਚੇਚਾ ਧਿਆਨ ਦੇ ਕੇ ਇਸ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਭੋਲੇ ਭਾਲੇ ਲੋਕ ਇਸੇ ਤਰ੍ਹਾਂ ਠੱਗ ਹੁੰਦੇ ਰਹਿਣਗੇ |