ਭੁਲੱਥ, 19 ਜੂਨ (ਮਨਜੀਤ ਸਿੰਘ ਰਤਨ)-ਪਿੰਡ ਰਾਮਗੜ੍ਹ ਵਿਖੇ ਪੀਰ ਬਾਬਾ ਦੀਨ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ 24 ਜੂਨ ਦਿਨ ਮੰਗਲਵਾਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਮੁੱਖ ਮੇਲਾ ਪ੍ਰਬੰਧਕ ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਇਸ ਮੌਕੇ 'ਤੇ ਸਭ ਤੋਂ ਪਹਿਲਾਂ ਦਰਬਾਰ 'ਤੇ ਝੰਡਾ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਏਗੀ, ਉਪਰੰਤ ਖੁੱਲੇ ਪੰਡਾਲ 'ਚ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ ਜਿਸ 'ਚ ਪ੍ਰਸਿੱਧ ਗਾਇਕ ਰੰਮੀ ਰੰਧਾਵਾ ਤੇ ਪਿ੍ੰਸ ਰੰਧਾਵਾ, ਜੋਤ ਸ਼ਰਮਾ ਤੇ ਹੋਰ ਕਲਾਕਾਰ ਆਪੋ ਆਪਣੀ ਆਵਾਜ਼ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ | ਇਸ ਮੌਕੇ 'ਤੇ ਸਟੇਜ ਦਾ ਸੰਚਾਲਨ ਪ੍ਰਸਿੱਧ ਐਂਕਰ ਬਲਦੇਵ ਸਿੱਧੂ ਦੁਆਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਆਏ ਹੋਏ ਮੋਹਤਬਾਰ ਵਿਅਕਤੀ ਤੇ ਮਹਿਮਾਨਾਂ ਦਾ ਸਨਮਾਨ ਕੀਤਾ ਜਾਵੇਗਾ |