ਢਿਲਵਾਂ, 19 ਜੂਨ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਦੀ ਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਢਿਲਵਾਂ ਵਿਖੇ ਸਮੂਹ ਸੀ.ਐਚ.ਓ ਤੇ ਏ.ਐਨ.ਐਮਜ਼ ਨਾਲ ਐਨ.ਸੀ.ਡੀ ਪ੍ਰੋਗਰਾਮ ਦੇ ਸੰਬੰਧ ਵਿਚ ਰੀਵਿਉ ਮੀਟਿੰਗ ਕੀਤੀ ਗਈ | ਮੀਟਿੰਗ 'ਚ ਵਿਸ਼ਵ ਸਿਹਤ ਸੰਗਠਨ ਤੋਂ ਐਨ.ਸੀ.ਡੀ ਪ੍ਰੋਗਰਾਮ ਦੇ ਸੁਪਰਵਾਈਜ਼ਰ ਨਰਿੰਦਰ ਸਿੰਘ ਵੀ ਹਾਜ਼ਰ ਸਨ | ਇਸ ਮੌਕੇ ਡਾ. ਪੇ੍ਰਮ ਕੁਮਾਰ ਨੇ ਮੀਟਿੰਗ ਵਿਚ ਸ਼ਾਮਲ ਸਮੂਹ ਮੈਂਬਰਾਂ ਨੂੰ ਜਲਦ ਤੋਂ ਜਲਦ ਰਹਿੰਦੇ ਸੀ-ਬੀ.ਏ.ਸੀ ਫਰਾਮ ਆਸ਼ਾ ਵਰਕਰਾਂ ਰਾਹੀਂ ਭਰਨ ਅਤੇ ਰੀ-ਸਕਿ੍ਨਿੰਗ ਕਰਨ ਲਈ ਕਿਹਾ ਤਾਂ ਜੋ ਸੀ.ਐਚ.ਓ ਤੇ ਏ.ਐਨ. ਐਮ ਜਲਦ ਤੋਂ ਜਲਦ ਐਨ.ਸੀ.ਡੀ ਸਕਿ੍ਨਿੰਗ ਕੀਤੀ ਜਾਵੇ | ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਤੋਂ ਐਨ.ਸੀ.ਡੀ ਪ੍ਰੋਗਰਾਮ ਦੇ ਸੁਪਰਵਾਈਜ਼ਰ ਨਰਿੰਦਰ ਸਿੰਘ ਵਲੋਂ ਐਨ.ਸੀ.ਡੀ ਪ੍ਰੋਗਰਾਮ ਸਬੰਧੀ ਵਿਸਥਾਰ ਨਾਲ ਟਰੇਨਿੰਗ ਵੀ ਦਿੱਤੀ ਗਈ | ਉਨ੍ਹਾਂ ਇਸ ਦੌਰਾਨ ਐਨ.ਸੀ.ਡੀ ਪੋਰਟਲ 'ਤੇ ਕਿਵੇਂ ਕੰਮ ਕਰਨਾ ਹੈ ਸੰਬੰਧੀ ਵੀ ਜਾਣਕਾਰੀ ਦਿੱਤੀ | ਐਸ.ਐਮ.ਓ ਡਾ. ਪ੍ਰੇਮ ਕੁਮਾਰ ਨੇ ਮੀਟਿੰਗ 'ਚ ਹਾਜ਼ਰ ਸਮੂਹ ਸਟਾਫ਼ ਨੂੰ ਗਰਭਵਤੀ ਮਹਿਲਾ ਦੀ ਸਮੇਂ ਸਿਰ ਏ.ਐਨ.ਸੀ ਜਾਂਚ, ਬਲੱਡ ਟੈੱਸਟ, ਮੈਡੀਕਲ ਜਾਂਚ ਕਰਵਾਉਣ ਆਦਿ ਲਈ ਹਦਾਇਤ ਕੀਤੀ | ਉਨ੍ਹਾਂ ਇਸ ਦੌਰਾਨ ਹਾਈ ਰਿਸਕ ਗਰਭਵਤੀ ਮਹਿਲਾ ਦੇ ਘਰ ਵੀ ਹੋਮ ਵਿਜ਼ਟ ਕਰਨ ਲਈ ਕਿਹਾ ਤਾਂ ਜੋ ਸਿਹਤ ਪੱਖੋਂ ਗਰਭਵਤੀ ਮਹਿਲਾ ਨੂੰ ਪੇਸ਼ ਆਉਂਦੀ ਔਕੜ ਦਾ ਸਮੇਂ ਸਿਰ ਪਤਾ ਕਰ ਯੋਗ ਇਲਾਜ ਕੀਤਾ ਜਾ ਸਕੇ |