ਜਲੰਧਰ, 19 ਜੂਨ (ਜਸਪਾਲ ਸਿੰਘ)-ਕੰਨਿਆਂ ਮਹਾਂ ਵਿਦਿਆਲਾ ਜਲੰਧਰ ਦੁਆਰਾ ਬ੍ਰਾਜ਼ੀਲ ਤੋਂ ਵਿਸ਼ੇਸ਼ ਤÏਰ 'ਤੇ ਆਏ ਫਰੈਂਚ ਅਧਿਆਪਕ ਮੈਡਮ ਜੂਲੀਆ ਦਾ ਪਿ੍ੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਤੇ ਸਮੂਹ ਅਧਿਆਪਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ¢ ਕੇ.ਐਮ.ਵੀ ਸਕੂਲ ਆਫ਼ ਕਮਿਊਨੀਕੇਸ਼ਨਸ ਦੇ ਅਧੀਨ ਇਛੁੱਕ ਵਿਦਿਆਰਥੀਆਂ ਨੂੰ ਫਰੈਂਚ ਭਾਸ਼ਾ ਦੀ ਸਿੱਖਿਆ ਪ੍ਰਦਾਨ ਕਰਨ ਲਈ ਮੈਡਮ ਜੂਲੀਆ ਨੂੰ ਸੰਸਥਾ 'ਚ ਸੱਦਾ ਦਿੱਤਾ ਗਿਆ ਹੈ ¢ ਵਧੇਰੇ ਜਾਣਕਾਰੀ ਦਿੰਦਿਆਂ ਮੈਡਮ ਪਿ੍ੰਸੀਪਲ ਨੇ ਦੱਸਿਆ ਕਿ ਕੇ.ਐਮ.ਵੀ. ਵਿਖੇ ਫਰੈਂਚ ਲੈਂਗੂਏਜ ਪ੍ਰÏਫੀਸ਼ੈਂਸੀ ਸਰਟੀਫਿਕੇਟ ਕੋਰਸ ਸ਼ੁਰੂ ਹੋਣ ਜਾ ਰਿਹਾ ਹੈ ¢ ਇਸ ਸਰਟੀਫਿਕੇਟ ਕੋਰਸ ਰਾਹੀਂ ਜੋ ਕਿ ਲੜਕੀਆਂ ਦੇ ਨਾਲ-ਨਾਲ ਲੜਕਿਆਂ ਲਈ ਵੀ ਖੁੱਲ੍ਹਾ ਹੈ, ਬਹੁਤ ਹੀ ਸਰਲ ਫੀਸ ਤੇ ਲਚਕਦਾਰ ਸਮਾਂ ਸਾਰਣੀ ਦੇ ਨਾਲ ਵਿਦਿਆਰਥੀਆਂ ਨੂੰ ਫਰੈਂਚ ਭਾਸ਼ਾ ਦੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ¢ ਇਸ ਕੋਰਸ ਲਈ ਆਨਲਾਈਨ ਕਲਾਸਾਂ ਦਾ ਵੀ ਪ੍ਰਬੰਧ ਹੈ ਤੇ ਵਿਦਿਆਰਥੀ ਫਰੈਂਚ ਭਾਸ਼ਾ ਦੇ ਮਾਹਿਰ ਮੈਡਮ ਜੂਲੀਆ ਤੋਂ ਯਕੀਨੀ ਤÏਰ 'ਤੇ ਸਕਾਰਾਤਮਕ ਜਾਣਕਾਰੀ ਪ੍ਰਾਪਤ ਕਰਨਗੇ ¢ ਇਸ ਤੋਂ ਇਲਾਵਾ ਕੇ.ਐਮ.ਵੀ. ਸਕੂਲ ਆਫ ਕਮਿਊਨੀਕੇਸ਼ਨਸ ਦੇ ਤਹਿਤ ਸਮੇਂ-ਸਮੇਂ 'ਤੇ ਵਿਦਿਆਰਥਣਾਂ ਨੂੰ ਫਰੈਂਚ ਭਾਸ਼ਾ ਦੇ ਨਾਲ-ਨਾਲ ਸਪੈਨਿਸ਼, ਜਰਮਨ, ਚੀਨੀ ਆਦਿ ਭਾਸ਼ਾਵਾਂ ਦਾ ਗਿਆਨ ਵੀ ਦਿੱਤਾ ਜਾਂਦਾ ਹੈ ¢