ਭੁਲੱਥ, 20 ਜੂਨ (ਸਿੱਧੂ, ਰਤਨ)-ਉਪ ਮੰਡਲ ਮੈਜਿਸਟਰੇਟ ਸਬ-ਡਵੀਜ਼ਨ ਭੁਲੱਥ ਡੈਵੀ ਗੋਇਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਭੁਲੱਥ ਵਿਚ ਰੇਤ ਬਜਰੀ ਦੇ ਟਰਾਲੇ, ਟਰੱਕ ਵਗੈਰਾ ਦੀ ਆਵਾਜਾਈ 'ਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਇਹ ਹੁਕਮ ਅਨਾਜ ਚਾਵਲਾਂ ਦੇ ਟਰੱਕਾਂ, ਭੱਠਾ ਮਾਲਕਾਂ ਦੇ ਟਿੱਪਰਾਂ ਅਤੇ ਦਾਣਾ ਮੰਡੀ ਦਮੂਲੀਆਂ ਤੇ ਫੋਕਲ ਪੁਆਇੰਟ ਇਬਰਾਹੀਮਵਾਲ ਦੀਆਂ ਗੱਡੀਆਂ 'ਤੇ ਲਾਗੂ ਨਹੀਂ ਹੋਣਗੇ | ਇਹ ਹੁਕਮ 12 ਅਗਸਤ 2025 ਤੱਕ ਲਾਗੂ ਰਹਿਣਗੇ |