ਕਾਲਾ ਸੰਘਿਆਂ, 20 ਜੂਨ (ਬਲਜੀਤ ਸਿੰਘ ਸੰਘਾ)- ਪੀਰ ਬਾਬਾ ਸੁਧਾਰ ਗਾਜੀ ਨਾਰਾਂਵਾਲੀ ਕੋਹਾਲਾ, ਵਿਖੇ ਸਵਰਗੀ ਸੇਵਾਦਾਰ ਸੋਨੀ ਭਗਤ ਜੀ ਦੀ ਯਾਦ ਨੂੰ ਸਮਰਪਿਤ ਰੱਖ ਕੇ ਗੱਦੀ ਨਸ਼ੀਨ ਚੌਧਰੀ ਪ੍ਰਕਾਸ਼ ਜੀ ਦੀ ਰਹਿਨੁਮਾਈ ਹੇਠ ਸਮੂਹ ਪ੍ਰਬੰਧਕ ਕਮੇਟੀ, ਐੱਨ. ਆਰ. ਆਈਜ਼ ਵੀਰ ਤੇ ਸਮੂਹ ਨਗਰ ਨਿਵਾਸੀ ਪਿੰਡ ਨਾਰਾਵਾਲੀ ਕੋਹਾਲਾ ਵਲੋਂ ਸਾਲਾਨਾ ਮੇਲਾ ਇਸ ਵਾਰ 27 ਜੂਨ ਨੂੰ ਬਹੁਤ ਹੀ ਸ਼ਰਧਾ ਭਾਵਨਾ ਤੇ ਸ਼ਾਨੋ-ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਮੇਲੇ ਨੂੰ ਯਾਦਗਾਰੀ ਬਣਾਉਣ ਲਈ ਤਿਆਰੀਆਂ ਬਕਾਇਦਾ ਜ਼ੋਰਾਂ-ਸ਼ੋਰਾਂ ਨਾਲ ਆਰੰਭ ਕਰ ਦਿੱਤੀਆਂ ਗਈਆਂ ਹਨ | ਮੇਲੇ ਦੇ ਪ੍ਰਬੰਧਕ ਤੇ ਸਭਿਆਚਾਰਕ ਪ੍ਰਮੋਟਰ ਸੋਢੀ ਨਾਗਰਾ ਕੈਨੇਡਾ ਤੇ ਅਵਤਾਰ-ਨਾਗਰਾ ਕੈਨੇਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲਾਨਾ ਸੱਭਿਆਚਾਰਕ ਮੇਲੇ ਦੌਰਾਨ ਸਵੇਰੇ 10 ਵਜੇ ਤੋਂ ਦੇਰ ਸ਼ਾਮ ਤੱਕ ਸਿਰਫ਼ ਸੱਦੇ ਹੋਏ ਕਲਾਕਾਰਾਂ ਵੱਲੋਂ ਹੀ ਆਪਣੀ ਗਾਇਕੀ ਦੀ ਪੇਸ਼ਕਾਰੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੇਲੇ ਵਿਚ ਹਰਪ੍ਰੀਤ ਢਿੱਲੋਂ ਤੇ ਸਿਮ ਕੌਰ, ਛਿੰਦਾ ਸ਼ੌਕੀ ਤੇ ਪੰਜਾਬ ਕੌਰ, ਬਲਵੀਰ ਚੋਟੀਆਂ ਤੇ ਜਸਮੀਨ ਚੋਟੀਆਂ, ਗੁਰਵੀਰ ਸਿੱਧੂ ਤੇ ਅਮਨ ਵਿਰਕ ਤੋਂ ਇਲਾਵਾ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਤੇ ਸਵਰਨ ਚੰਦ ਲਹਿਰੀ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਨਗੇ |