16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਐੱਸ.ਡੀ.ਐਮ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਅਜੀਤ ਡੈਸਕ 21-06-2025
ਫਗਵਾੜਾ, 20 ਜੂਨ (ਹਰਜੋਤ ਸਿੰਘ ਚਾਨਾ)- ਐਸ.ਡੀ.ਐਮ ਜਸ਼ਨਜੀਤ ਸਿੰਘ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ 'ਚ ਉਨ੍ਹਾਂ ਨੇ ਸਮੂਹ ਕਾਨੂੰਗੋ ਨੂੰ ਹਦਾਇਤ ਕੀਤੀ ਕਿ ਆਮ ਜਨਤਾ ਵਲੋਂ ਕਰਵਾਈਆਂ ਰਜਿਸਟਰੀਆਂ ਦੇ ਇੰਤਕਾਲਾਂ ਦਾ 30 ਦਿਨਾਂ ਦੇ ਅੰਦਰ ਅੰਦਰ ਨਿਪਟਾਰਾ ਕੀਤਾ ਜਾਵੇ | ਇਸ ਤੋਂ ਇਲਾਵਾ ਤਹਿਸੀਲਦਾਰ/ਨਾਇਬ ਤਹਿਸੀਲਦਾਰ ਨੂੰ ਜ਼ਮੀਨਾਂ ਸਬੰਧੀ ਚੱਲਦੇ ਕੇਸਾਂ ਦਾ ਨਿਪਟਾਰਾ ਵੀ ਜਲਦ ਕਰਨ ਦੀ ਹਦਾਇਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ 1 ਜੁਲਾਈ ਨੂੰ ਈਜੀ ਰਜਿਸਟਰੀ ਪ੍ਰੋਜੈਕਟ ਸਾਰੇ ਪੰਜਾਬ 'ਚ ਲਾਗੂ ਕੀਤਾ ਜਾਣਾ ਹੈ, ਜਿਸ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ | ਜਿਸ ਨਾਲ ਉਹ ਕਪੂਰਥਲੇ ਜ਼ਿਲੇ੍ਹ ਦੇ ਅੰਦਰ ਕਿਸੇ ਵੀ ਤਹਿਸੀਲ ਤੋਂ ਦੂਸਰੀ ਤਹਿਸੀਲ ਦੀ ਰਜਿਸਟਰੀ ਕਰਵਾ ਸਕੇਗਾ | ਮੀਟਿੰਗ 'ਚ ਜਸਵਿੰਦਰ ਸਿੰਘ ਤਹਿਸੀਲਦਾਰ, ਗੁਰੂਚਰਨ ਸਿੰਘ ਨਾਇਬ ਤਹਿਸੀਲਦਾਰ, ਸਤਿੰਦਰ ਸਿੰਘ ਏ.ਐੱਸ.ਐਮ. , ਪਰਮਜੀਤ ਰਾਮ ਕਾਨੂੰਗੋ, ਪਰਮਜੀਤ ਸਿੰਘ ਕਾਨੂੰਗੋ ਰਾਣੀਪੁਰ, ਕਰਮ ਸਿੰਘ ਕਾਨੂੰਗੋ ਰਿਹਾਣਾ ਜੱਟਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਹਿਮਦਾਬਾਦ 'ਚ ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੋਣ ਨਾਲ ਮਾਰੇ ਗਏ ਲੋਕਾਂ ਪ੍ਰਤੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਦ... ਅਗਲੀ ਖ਼ਬਰ ਨਵਜੀਵਨ ਕੇਂਦਰ ਵਿਖੇ ਸਕਿੱਲ ਟਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।