ਭੁਲੱਥ, 20 ਜੂਨ (ਮਨਜੀਤ ਸਿੰਘ ਰਤਨ)-ਏਅਰ ਇੰਡੀਆ ਦਾ ਜੋ ਜਹਾਜ਼ ਅਹਿਮਦਾਬਾਦ ਵਿਚ ਕਰੈਸ਼ ਹੋਇਆ ਜਿਸ 'ਚ 241 ਲੋਕਾਂ ਦੀ ਜਾਨ ਚਲੀ ਗਈ, ਇਨ੍ਹਾਂ ਮਾਰੇ ਗਏ ਲੋਕਾਂ ਪ੍ਰਤੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿੱਟਾਂ ਤੇ ਉਨ੍ਹਾਂ ਨੇ ਸਾਥੀਆਂ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ | ਉਨ੍ਹਾਂ ਕਿਹਾ ਕਿ ਜਹਾਜ਼ ਦੀ ਮੈਂਟੀਨੈਂਸ ਤੇ ਚੈਕਿੰਗ ਜਹਾਜ਼ ਤੁਰਨ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ ਤੇ ਪਾਇਲਟ ਦੀ ਵੀ ਤਜਰਬੇਕਾਰ ਲਾਉਣ ਦੀ ਲੋੜ ਹੈ | ਇਸ ਮੌਕੇ ਤੇ ਯੂਨੀਅਨ ਨੇ ਦੋ ਮਿੰਟ ਦਾ ਵਾਹਿਗੁਰੂ ਦਾ ਜਾਪ ਕਰਕੇ 241 ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅੱਗੇ ਤੋਂ ਸਾਰਿਆਂ ਦੇਸ਼ਾਂ ਦੀ ਸੁੱਖ ਮੰਗੀ | ਇਸ ਮੌਕੇ 'ਤੇ ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ, ਗੁਰਦੇਵ ਸਿੰਘ ਖੱਸਣ, ਨਿਰਮਲ ਸਿੰਘ ਖੱਸਣ, ਬਲਵੀਰ ਸਿੰਘ ਖੱਸਣ, ਜੋਗਿੰਦਰ ਸਿੰਘ ਬਾਗੜੀਆਂ ਸਕੱਤਰ ਭੁਲੱਥ, ਮਹਿੰਦਰ ਸਿੰਘ ਸਰਪੰਚ ਬਾਗੜੀਆਂ, ਸੁੱਚਾ ਸਿੰਘ ਖੱਸਣ, ਗੁਰਮੇਲ ਸਿੰਘ ਖੱਸਣ, ਸਵਿੰਦਰ ਸਿੰਘ ਲਿਟਾਂ, ਤਜਿੰਦਰ ਸਿੰਘ ਲਿੱਟਾਂ, ਮਲਕੀਤ ਸਿੰਘ ਚੀਮਾ ਕਮਰਾਏ, ਜਸਵਿੰਦਰ ਸਿੰਘ ਮਾਨਾ ਤਲਵੰਡੀ ਮੀਤ ਪ੍ਰਧਾਨ, ਕਰਮ ਸਿੰਘ ਮਾਨਾ ਤਲਵੰਡੀ, ਗੁਰਚਰਨ ਸਿੰਘ ਲਿੱਟਾਂ, ਲਖਵਿੰਦਰ ਸਿੰਘ ਲਿੱਟਾਂ, ਨਰਿੰਦਰ ਸਿੰਘ ਲਿੱਟਾਂ, ਸੂਰਤ ਸਿੰਘ ਕੁੱਦੋਵਾਲ, ਅਮਰੀਕ ਸਿੰਘ ਕੁੱਦੋਵਾਲ, ਬਹਾਦਰ ਸਿੰਘ ਮੱਲੀਆਂ ਬਲਾਕ ਪ੍ਰਧਾਨ ਅਤੇ ਬਲਰਾਜ ਸਿੰਘ ਕੁੱਦੋਵਾਲ ਹਾਜ਼ਰ ਸਨ |