ਫਗਵਾੜਾ, 20 ਜੂਨ (ਹਰਜੋਤ ਸਿੰਘ ਚਾਨਾ)- ਨਗਰ ਨਿਗਮ ਵਲੋਂ 25 ਤੇ 26 ਜੂਨ ਨੂੰ 'ਦਾਨ ਉਤਸਵ' ਮਨਾਇਆ ਜਾ ਰਿਹਾ ਹੈ, ਜਿਸਦਾ ਮੁੱਖ ਉਦੇਸ਼ ਸਮਾਜ 'ਚ ਦਇਆ ਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਉਣਾ ਹੈ | ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਫਗਵਾੜਾ ਵਾਸੀ ਆਪਣੇ ਘਰਾਂ 'ਚ ਪਏ ਵਰਤੋਂ ਯੋਗ ਪਰ ਨਾ ਵਰਤੇ ਜਾ ਰਹੇ ਕੱਪੜੇ, ਪਾਠ ਪੁਸਤਕਾਂ, ਖਿਡੌਣੇ, ਜੁੱਤੇ ਆਦਿ 25 ਤੋਂ 26 ਜੂਨ 2025 ਤੱਕ ਨਗਰ ਨਿਗਮ ਫਗਵਾੜਾ ਦਫ਼ਤਰ, ਆਰ ਆਰ ਆਰ ਸੈਂਟਰ ਹਾਕੂਪੁਰਾ ਜਾਂ ਬਲੱਡ ਬੈਂਕ 'ਚ ਜਮ੍ਹਾਂ ਕਰਵਾ ਸਕਦੇ ਹਨ | ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਹਾਕੂਪੁਰਾ ਤੇ ਹਦੀਆਬਾਦ ਵਿਖੇ ਰਿਡਿਊਜ, ਰੀਜੂਸ, ਰੀਸਾਈਕਲ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿੱਥੇ ਨਾਗਰਿਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਮਾਨ ਜਮ੍ਹਾਂ ਕਰਵਾ ਸਕਦੇ ਹਨ ਜੋ ਵਰਤੋਂ ਯੋਗ ਤਾਂ ਹੈ ਪਰ ਵਰਤਿਆ ਨਹੀਂ ਜਾ ਰਿਹਾ | ਇਹ ਸਮਾਨ ਲੋੜਵੰਦ ਲੋਕਾਂ ਵਲੋਂ ਮੁਫ਼ਤ ਲਿਆ ਜਾ ਸਕਦਾ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੇਵਾ ਯਤਨ 'ਚ ਭਾਗ ਲੈਣ |