16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪੀਰ ਅਲੀ ਅਹਿਮਦ ਸ਼ਾਹ ਜੀ ਦਾ ਮੇਲਾ ਕੱਲ੍ਹ

ਅਜੀਤ ਡੈਸਕ 21-06-2025
ਸੁਭਾਨਪੁਰ, 20 ਜੂਨ (ਸਤਨਾਮ ਸਿੰਘ)-ਨਡਾਲਾ-ਸੁਭਾਨਪੁਰ ਜੀ.ਟੀ ਰੋਡ 'ਤੇ ਸਥਿਤ ਪਿੰਡ ਤਾਜਪੁਰ ਵਿਖੇ ਪੀਰ ਬਾਬਾ ਅਲੀ ਅਹਿਮਦ ਸ਼ਾਹ ਜੀ ਦਾ ਸਾਲਾਨਾ ਮੇਲਾ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਹੰਸ ਰਾਜ ਜੀ ਦੀ ਅਗਵਾਈ ਹੇਠ ਸਮੂਹ ਨਗਰ ਵਾਸੀਆਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮ- ਧਾਮ ਨਾਲ 22 ਜੂਨ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ | ਬਾਬਾ ਹੰਸ ਰਾਜ ਨੇ ਦੱਸਿਆ ਕੇ ਪਹਿਲਾ ਸਵੇਰੇ ਪੀਰ ਬਾਬਾ ਅਲੀ ਅਹਿਮਦ ਸ਼ਾਹ ਜੀ ਦੀ ਦਰਗਾਹ 'ਤੇ ਚਾਦਰ ਤੇ ਝੰਡੇ ਦੀ ਰਸਮ ਬਾਬਾ ਜੀ ਦੀਆ ਸੰਗਤਾਂ ਵਲੋਂ ਅਦਾ ਕੀਤੀ ਜਾਵੇਗੀ | ਉਪਰੰਤ ਸੱਭਿਆਚਾਰਕ ਪ੍ਰੋਗਰਾਮ 'ਚ ਪੰਜਾਬ ਦੀ ਮਸ਼ਹੂਰ ਦੋਗਾਣਾ ਗਾਇਕ ਜੋੜੀ ਕਿਰਨ ਰੰਧਾਵਾ ਤੇ ਸ਼ੰਮੀ ਖਾਨ, ਬਲਜੀਤ ਕਮਲ ਤੇ ਕਸ਼ਮੀਰ ਬੱਲ, ਰਣਜੀਤ ਮਣੀ ਤੋਂ ਇਲਾਵਾ ਨਕਲਾਂ ਕਰਨ ਵਾਲੀ ਟੀਮ ਵਲੋਂ ਨਕਲਾਂ ਕਰਕੇ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ | ਇਸ ਮੌਕੇ ਠੰਡੇ ਮਿੱਠੇ ਜੱਲ ਦੀ ਛਬੀਲ ਤੋਂ ਇਲਾਵਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ |
ਪਿਛਲੀ ਖ਼ਬਰ ਐਂਟੀਕੁਰੱਪਸ਼ਨ ਐਸੋਸੀਏਸ਼ਨ ਇਕਾਈ ਬੇਗੋਵਾਲ ਦੀ ਮੀਟਿੰਗ ਅਗਲੀ ਖ਼ਬਰ ਭਟਨੂਰਾ ਕਲਾਂ 'ਚ ਪੁਲਿਸ ਪਬਲਿਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।