ਕਪੂਰਥਲਾ, 20 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੱਤਰਕਾਰ ਪ੍ਰਸ਼ਾਸਨ ਦਰਮਿਆਨ ਇਕ ਪੁਲ ਵਜੋਂ ਕੰਮ ਕਰਦੇ ਹਨ, ਜਿੱਥੋਂ ਤੱਕ ਕਪੂਰਥਲਾ ਦੇ ਪੱਤਰਕਾਰਾਂ ਦਾ ਸਵਾਲ ਹੈ | ਉਨ੍ਹਾਂ ਹਰ ਔਖੇ ਸਮੇਂ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਹੈ ਤੇ ਮੈਂ ਭਵਿੱਖ ਵਿਚ ਵੀ ਆਸ ਕਰਦਾ ਹਾਂ ਕਿ ਉਹ ਕਪੂਰਥਲਾ ਜ਼ਿਲ੍ਹੇ ਨੂੰ ਹੋਰ ਬੁਲੰਦੀਆਂ 'ਤੇ ਲਿਜ਼ਾਣ ਲਈ ਪ੍ਰਸ਼ਾਸਨ ਨੂੰ ਪਹਿਲਾਂ ਦੀ ਤਰ੍ਹਾਂ ਸਹਿਯੋਗ ਦੇਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਜੋ ਪ੍ਰੈੱਸ ਕਲੱਬ ਕਪੂਰਥਲਾ ਦੇ ਗਠਨ ਉਪਰੰਤ ਕਲੱਬ ਦੇ ਨਵੇਂ ਅਹੁਦੇਦਾਰਾਂ ਦੇ ਸਨਮਾਨ ਵਿਚ ਕਰਵਾਏ ਗਏ ਇਕ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ, ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਗੌਰਵ ਤੂਰਾ ਐਸ.ਐਸ.ਪੀ. ਕਪੂਰਥਲਾ ਨੇ ਕਲੱਬ ਦੇ ਨਵਨਿਯੁਕਤ ਪ੍ਰਧਾਨ, ਜਨਰਲ ਸਕੱਤਰ ਤੇ ਕਲੱਬ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ | ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ ਨੇ ਪ੍ਰੈੱਸ ਕਲੱਬ ਦੇ ਗਠਨ ਲਈ ਕਲੱਬ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ | ਇਸ ਤੋਂ ਪਹਿਲਾਂ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਸੰਦੀਪ ਓਬਰਾਏ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆ ਕਿਹਾ | ਉਪਰੰਤ ਕਲੱਬ ਦੇ ਸਰਪ੍ਰਸਤ ਤੇ ਸਟੇਟ ਐਵਾਰਡੀ ਰੌਸ਼ਨ ਖੈੜਾ ਨੇ ਕਲੱਬ ਵਲੋਂ ਕੀਤੀਆਂ ਜਾਣ ਵਾਲੀਆ ਗਤੀਵਿਧੀਆਂ ਤੇ ਪੀਲੀ ਪੱਤਰਕਾਰੀ ਤੋਂ ਦੂਰ ਰਹਿ ਕੇ ਇਕ ਚੰਗੇ ਸਮਾਜ ਦੀ ਸਿਰਜਣਾ ਵਿਚ ਪੱਤਰਕਾਰਾਂ ਦੇ ਰੋਲ ਬਾਰੇ ਚਰਚਾ ਕੀਤੀ | ਸਮਾਗਮ ਵਿਚ ਕਲੱਬ ਦੇ ਅਹੁਦੇਦਾਰਾਂ ਨੇ ਅਮਿਤ ਕੁਮਾਰ ਪੰਚਾਲ, ਗੌਰਵ ਤੂਰਾ ਤੇ ਸੁਬੇਗ ਸਿੰਘ ਨੂੰ ਕਲੱਬ ਵਲੋਂ ਸਨਮਾਨਿਤ ਕੀਤਾ | ਕਲੱਬ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਸਡਾਨਾ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਕਲੱਬ ਦੇ ਮੈਂਬਰਾਂ ਵਲੋਂ ਸਮਾਗਮ ਵਿਚ ਸ਼ਮੂਲੀਅਤ ਕਰਨ 'ਤੇ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਨਵਨਿਯੁਕਤ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅਮਰਜੀਤ ਕੋਮਲ, ਰੌਸ਼ਨ ਖੈੜਾ, ਵਿਪਨ ਮਹਾਜਨ, ਸੁਰਿੰਦਰ ਚੋਪੜਾ, ਪਵਨ ਕਾਲੀਆ ਐਡਵੋਕੇਟ, ਕਿਸ਼ੋਰੀ ਰਾਜਪੂਤ ਤੇ ਹਰਨੇਕ ਸਿੰਘ ਜੈਨਪੁਰ ਨੂੰ ਸਰਪ੍ਰਸਤ, ਨਵੀਨ ਓਬਰਾਏ ਨੂੰ ਚੇਅਰਮੈਨ, ਲਾਜਪਤ ਮਲਹੋਤਰਾ ਨੂੰ ਮੁੱਖ ਸਲਾਹਕਾਰ, ਰਵੀ ਪਾਠਕ ਨੂੰ ਸਲਾਹਕਾਰ, ਰਜਨੀਸ਼ ਚੌਧਰੀ ਨੂੰ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਮੱਲੀ, ਨਰੇਸ਼ ਕੱਦ ਤੇ ਅਸ਼ੀਸ਼ ਪੁਰੀ ਨੂੰ ਮੀਤ ਪ੍ਰਧਾਨ, ਗਗਨ ਬਹਿਲ, ਦੀਪਕ ਮਰਵਾਹਾ ਤੇ ਰਿੰਕੂ ਕਾਲੀਆ ਨੂੰ ਸਕੱਤਰ, ਸਤਪਾਲ ਮਲਹੋਤਰਾ ਵਿੱਤ ਸਕੱਤਰ, ਅਜੇ ਕਨੌਜੀਆ ਨੂੰ ਜੁਆਇੰਟ ਸਕੱਤਰ, ਅਮਨਜੋਤ ਸਿੰਘ ਵਾਲੀਆ ਤੇ ਮਨੀਸ਼ ਚੋਪੜਾ ਨੂੰ ਪ੍ਰੈੱਸ ਸਕੱਤਰ, ਜਸਵਿੰਦਰ ਸਿੰਘ ਵਿੱਕੀ ਕਸ਼ਯਪ, ਚੰਦਰ ਮੜੀਆ ਨੂੰ ਸਹਾਇਕ ਸਕੱਤਰ, ਅਮਰਜੀਤ ਕੌਰ ਮੱਲੀ ਨੂੰ ਆਡੀਟਰ, ਗੁਰਵਿੰਦਰ ਕੌਰ ਨੂੰ ਕਾਨੂੰਨੀ ਸਲਾਹਕਾਰ, ਨਵਰਾਜ ਸਿੰਘ ਹਿੰਦੁਸਤਾਨ ਟਾਈਮਜ਼, ਸੀ.ਕੇ. ਸੇਖੜੀ, ਸੰਜੀਵ ਭੱਲਾ, ਭਾਰਤ ਭੂਸ਼ਨ, ਦੀਪਕ ਬਜਾਜ, ਸਤਨਾਮ ਸਿੰਘ ਸੇਖੋਂ ਨੂੰ ਵਿਸ਼ੇਸ਼ ਇਨਵਾਇਟੀ, ਤਿਲਕ ਰਾਜ ਸ਼ਰਮਾ, ਹਰਵੰਤ ਸਚਦੇਵਾ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ ਮੱਟੂ ਤੇ ਰਵਿੰਦਰ ਕੁਮਾਰ ਥਾਪਾ ਨੂੰ ਕਾਰਜਕਾਰਨੀ ਦੇ ਮੈਂਬਰ ਲਿਆ ਗਿਆ |