16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਨਾਰੀ ਨਿਕੇਤਨ ਟਰੱਸਟ ਵਲੋਂ ਲਗਾਏ ਮੁਫ਼ਤ ਸਿਖਲਾਈ ਕੈਪ ਦੀ ਵਿਦਿਆਰਥੀਆਂ ਵਲੋਂ ਸ਼ਲਾਘਾ

ਅਜੀਤ ਡੈਸਕ 21-06-2025
ਜਲੰਧਰ, 20 ਜੂਨ (ਹਰਵਿੰਦਰ ਸਿੰਘ ਫੁੱਲ)-ਨਾਰੀ ਨਿਕੇਤਨ ਟਰੱਸਟ ਵਲੋਂ ਲੜਕੀਆਂ ਤੇ ਮਹਿਲਾਵਾਂ ਲਈ ਪਿਛਲੇ 10 ਦਿਨਾਂ ਤੋਂ ਲਗਾਇਆ ਗਿਆ ਗਿਆ ਮੁਫ਼ਤ 'ਉਮੰਗ ਕੌਸ਼ਲ ਵਿਕਾਸ' ਕੈਂਪ ਅੱਜ ਸਮਾਪਤ ਹੋ ਗਿਆ | ਕੈਂਪ 'ਚ 25 ਤੋਂ ਵੱਧ ਸਿੱਖਿਆਰਥੀਆਂ ਨੇ ਹਿੱਸਾ ਲਿਆ | ਕੈਂਪ ਦੌਰਾਨ ਨਵਦੀਪ ਕੌਰ ਤੇ ਗੀਤਾ ਸ਼ੌਰੀ ਨੇ ਸਿੱਖਿਆਰਥੀਆਂ ਨੂੰ ਬਲਾਕ ਪੇਂਟਿੰਗ, ਸਟੈੱਨਸਿਲ ਪੇਂਟਿੰਗ, ਟਾਈ ਐਂਡ ਡਾਈ. ਤੇ ਫ਼ਰੀ ਹੈਾਡ ਪੇਂਟਿੰਗ ਤੋਂ ਇਲਾਵਾ ਫੈਂਸੀ ਬਟਨ ਬਣਾਉਣ ਦੀ ਸਿਖਲਾਈ ਦਿੱਤੀ | ਇਸ ਮੌਕੇ ਟਰੱਸਟ ਦੀ ਸੀ.ਈ.ਉ ਨਵੀਤਾ ਜੋਸ਼ੀ ਨੇ ਦੱਸਿਆ ਕਿ ਇਸ ਕੈਂਪ ਦਾ ਉਦੇਸ਼ ਲੜਕੀਆਂ 'ਚ ਰਚਨਾਤਮਿਕ ਸੋਚ ਤੇ ਵਿਕਾਸ ਪੈਦਾ ਕਰਨਾ ਹੈ ਤਾਂ ਜੋ ਲੜਕੀਆਂ ਆਤਮ ਨਿਰਭਰ ਹੋ ਕੇ ਆਤਮ ਸਨਮਾਨ ਤੇ ਵਿਅਕਤੀਗਤ ਸੁਰੱਖਿਆ ਦੇ ਨਾਲ ਆਪਣੇ ਪਰਿਵਾਰ ਦੀ ਆਰਥਿਕ ਤੌਰ 'ਤੇ ਮਦਦ ਕਰ ਸਕਣ | ਉਨ੍ਹਾਂ ਦੱਸਿਆ ਕਿ ਕੈਂਪ 'ਚ ਸ਼ਾਮਲ ਲੜਕੀਆਂ ਨੇ ਟਰੱਸਟ ਵਲੋਂ ਕੀਤੇ ਗਏ ਇਸ ਉੱਦਮ ਦੀ ਸ਼ਲਾਘਾ ਕੀਤੀ | ਕੈਂਪ ਦੇ ਆਖ਼ਰੀ ਦਿਨ ਸਮੂਹ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਪੱਤਰਕਾਰਾਂ ਨੇ ਹਰ ਔਖੇ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ-ਅਮਿਤ ਕੁਮਾਰ ਪੰਚਾਲ •ਪੱਤਰਕਾਰ ਲੋਕਾਂ ਨ... ਅਗਲੀ ਖ਼ਬਰ ਸੱਚਖੰਡ ਵਾਸੀ 12ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਬਿਸ਼ਨ ਸਿੰਘ ਦੀ 31ਵੀਂ ਬਰਸੀ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।