16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕੰਮ ਤੋਂ ਵਾਪਸ ਜਾ ਰਹੀਆਂ ਮਹਿਲਾਵਾਂ ਨੂੰ ਕਾਰ ਨੇ ਮਾਰੀ ਟੱਕਰ, ਹੋਈਆਂ 2 ਮਹਿਲਾਂ ਜ਼ਖ਼ਮੀ

ਅਜੀਤ ਡੈਸਕ 21-06-2025
ਫਗਵਾੜਾ, 20 ਜੂਨ (ਹਰਜੋਤ ਸਿੰਘ ਚਾਨਾ)-ਕੰਮ ਤੋਂ ਵਾਪਸ ਸਕੂਟਰੀ 'ਤੇ ਸਵਾਰ ਹੋ ਕੇ ਜਾ ਰਹੀਆਂ ਮਹਿਲਾਵਾਂ ਨੂੰ ਇੱਕ ਕਾਰ ਚਾਲਕ ਵਲੋਂ ਫ਼ੇਟ ਮਾਰ ਕਾਰਨ 2 ਮਹਿਲਾਵਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਕਮਲਜੀਤ ਕੌਰ ਪਤਨੀ ਮਨਜੀਤ ਸਿੰਘ ਤੇ ਸੱਤਿਆ ਪਤਨੀ ਬਲਬੀਰ ਚੰਦ ਵਾਸੀਆਨ ਜਮਾਲਪੁਰ ਜੋ ਮਨਰੇਗਾ 'ਚ ਕੰਮ ਕਰਦੀਆਂ ਹਨ ਤੇ ਅੱਜ ਕੰਮ ਕਰਕੇ ਵਾਪਸ ਜਾ ਰਹੀਆਂ ਸਨ | ਜਦੋਂ ਇਹ ਜੀ.ਟੀ.ਰੋਡ 'ਤੇ ਭਾਈ ਘਨੱਈਆ ਗੁਰਦੁਆਰਾ ਦੇ ਨਜ਼ਦੀਕ ਪੁੱਜੀਆਂ ਤੇ ਕਿਸੇ ਕਾਰ ਚਾਲਕ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ | ਸਿਵਲ ਹਸਪਤਾਲ ਵਿਖੇ ਡਿਊਟੀ 'ਤੇ ਤਾਇਨਾਤ ਡਾਕਟਰ ਦਰਸ਼ਨ ਬੱਧਨ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਤੇ ਕਮਲਜੀਤ ਕੌਰ ਦੇ ਸਿਰ 'ਚ ਗੰਭੀਰ ਸੱਟ ਹੈ ਤੇ ਉਸਦਾ ਮੋਢਾ ਟੁੱਟ ਗਿਆ ਹੈ ਜਦਕਿ ਸੱਤਿਆ ਦੇ ਸਿਰ 'ਚ ਗੰਭੀਰ ਸੱਟ ਲੱਗੀ ਹੈ ਤੇ ਲੱਤ ਵੀ ਫ਼ਰੈਕਚਰ ਹੋ ਗਈ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਰੇਲ ਕੋਚ ਫ਼ੈਕਟਰੀ ਮਜ਼ਦੂਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਆਰ.ਸੀ.ਐਫ. ਦੇ ਗੇਟ ਮੂਹਰੇ ਰੋਸ ਵਿਖਾਵਾ ਅਗਲੀ ਖ਼ਬਰ ਭਾਜਪਾ ਪੰਜਾਬ ਵਿਧਾਨ ਸਭਾ ਦੀਆਂ 2027 'ਚ ਹੋਣ ਵਾਲੀਆਂ ਚੋਣਾਂ ਆਪਣੇ ਦਮ 'ਤੇ ਲੜ੍ਹੇਗੀ-ਰਜੇਸ਼ ਬਾਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।