ਕਪੂਰਥਲਾ, 20 ਜੂਨ (ਸਡਾਨਾ)-ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਦੀਆਂ ਹਦਾਇਤਾਂ ਤਹਿਤ ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ ਦੀ ਅਗਵਾਈ ਹੇਠ ਬਿਲਡਿੰਗ ਬ੍ਰਾਂਚ, ਤੈਅ ਬਾਜ਼ਾਰੀ ਸ਼ਾਖਾ ਤੇ ਪ੍ਰਾਪਰਟੀ ਟੈਕਸ ਸ਼ਾਖਾ ਵਲੋਂ ਸਾਂਝੇ ਤੌਰ 'ਤੇ ਜਲੰਧਰ ਰੋਡ, ਮਨਸੂਰਵਾਲ ਦੋਨਾ, ਮਾਰਕੀਟ ਦੇ ਨੇੜੇ ਹੋਏ ਨਾਜਾਇਜ਼ ਕਬਜ਼ੇ ਹਟਵਾਉਣ ਸਬੰਧੀ ਇਕ ਕਬਜ਼ਾਧਾਰੀ ਨੂੰ ਬੀਤੀ 13 ਜੂਨ ਨੂੰ ਨੋਟਿਸ ਦਿੱਤਾ ਗਿਆ ਸੀ, ਪਰ ਉਸ ਨੇ ਨਾ ਤਾਂ ਆਪਣਾ ਪੱਖ ਰੱਖਿਆ ਤੇ ਨਾ ਹੀ ਕਬਜ਼ਾ ਛੱਡਿਆ, ਜਿਸ ਤਹਿਤ ਕਾਰਵਾਈ ਕਰਦਿਆਂ ਨਗਰ ਨਿਗਮ ਦੀ ਟੀਮ ਨੇ ਉਕਤ ਵਰਕਸ਼ਾਪ ਨੂੰ ਕਬਜ਼ਾ ਮੁਕਤ ਕਰਵਾ ਕੇ ਸੀਲ ਕਰ ਦਿੱਤਾ ਗਿਆ ਤੇ ਨਾਲ 2 ਹੋਰ ਕਬਜ਼ਾਧਾਰੀਆਂ ਨੂੰ ਦੋ ਦਿਨ ਦਾ ਸਮਾਂ ਨਾਜਾਇਜ਼ ਕਬਜ਼ਾ ਹਟਾਉਣ ਲਈ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਨਗਰ ਨਿਗਮ ਦੀ ਟੀਮ ਵਲੋਂ ਨਵੀਂ ਸਬਜ਼ੀ ਮੰਡੀ ਵਿਖੇ 3 ਦੁਕਾਨਦਾਰਾਂ ਨੂੰ ਸੀਿਲੰਗ ਨੋਟਿਸ ਜਾਰੀ ਕਰਨ ਉਪਰੰਤ ਵੀ ਪ੍ਰਾਪਰਟੀ ਟੈਕਸ ਨਾ ਜਮ੍ਹਾਂ ਕਰਵਾਉਣ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਸੀਲ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ | ਇਸ ਸਬੰਧੀ 2 ਦੁਕਾਨਦਾਰਾਂ ਵਲੋਂ ਮੌਕੇ 'ਤੇ ਹੀ ਚੈੱਕ ਦੇ ਕੇ ਆਪਣੀ ਦੁਕਾਨ ਨੂੰ ਸੀਲ ਹੋਣ ਤੋਂ ਬਚਾਅ ਲਿਆ ਤੇ ਇਕ ਦੁਕਾਨ ਨਿਗਮ ਦੀ ਟੀਮ ਨੇ ਸੀਲ ਕੀਤੀ, ਪਰ ਕੁੱਝ ਸਮੇਂ ਵਿਚ ਵੀ ਦੁਕਾਨਦਾਰ ਵਲੋਂ ਟੈਕਸ ਦਾ ਚੈੱਕ ਦੇ ਕੇ ਸੀਲ ਹੋਈ ਦੁਕਾਨ ਨੂੰ ਖੁਲ੍ਹਵਾ ਲਿਆ ਗਿਆ | ਇਸ ਮੌਕੇ ਇੰਸਪੈਕਟਰ ਭਜਨ ਸਿੰਘ, ਇੰਸਪੈਕਟਰ ਮਨੋਜ ਰੱਤੀ, ਹੈੱਡ ਡਰਾਫਟਮੈਨ ਦਿਨੇਸ਼, ਬਿਲਡਿੰਗ ਇੰਸਪੈਕਟਰ ਜਗਦੀਸ਼, ਜਸਵਿੰਦਰ ਸਿੰਘ, ਸੰਦੀਪ ਸਿੰਘ, ਇਵਾਂਸ਼ੂ ਸ਼ਾਰਧਾ, ਕਰਨ, ਦੀਪਕ, ਜਗਦੀਪ ਸਿੰਘ, ਰਾਹੁਲ, ਅਜੇ, ਰਕੇਸ਼, ਏ.ਐਸ.ਆਈ. ਸੂਰਜ ਕੁਮਾਰ, ਏ.ਐਸ.ਆਈ. ਚਰਨਜੀਤ ਸਿੰਘ ਤੇ ਹੋਰ ਕਰਮਚਾਰੀ ਹਾਜ਼ਰ ਸਨ |