16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਜੰਮੂ ਤੋਂ ਚੰਡੀਗੜ੍ਹ ਪਰਿਵਾਰ ਦੇ ਨਾਲ ਜਾ ਰਹੇ ਸੀ.ਆਰ.ਪੀ.ਐਫ ਮੁਲਾਜ਼ਮ ਦੀ ਕਾਰ ਦੀ ਖੜੇ੍ਹ ਟਿੱਪਰ ਨਾਲ ਟੱਕਰ

ਅਜੀਤ ਡੈਸਕ 21-06-2025
ਮਕਸੂਦਾਂ, 20 ਜੂਨ (ਸੌਰਵ ਮਹਿਤਾ)-ਜਲੰਧਰ ਪਠਾਨਕੋਟ ਮੁੱਖ ਮਾਰਗ 'ਤੇ ਉਸ ਵੇਲੇ ਭਿਆਨਕ ਸੜਕੀ ਹਾਦਸਾ ਵਾਪਰਿਆ ਜਦ ਸੜਕ 'ਤੇ ਖੜੇ ਟਿੱਪਰ ਵਿੱਚ ਪਿੱਛੋਂ ਦੀ ਆ ਰਹੀ ਤੇਜ਼ ਰਫਤਾਰ ਕਾਰ ਜਾ ਵੱਜੀ | ਹਾਦਸੇ ਮਗਰੋਂ ਕਾਰ 'ਚ ਸਵਾਰ ਚਾਰੋਂ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਜਿਨਾਂ ਨੂੰ ਰਾਹਗੀਰਾਂ ਨੇ ਕਾਰ 'ਚੋਂ ਕੱਢ ਤੁਰੰਤ ਨਿੱਜੀ ਹਸਪਤਾਲ ਇਲਾਜ ਲਈ ਪਹੁੰਚਾਇਆ | ਰਾਹਗੀਰਾਂ ਵਲੋਂ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ 'ਤੇ ਥਾਣਾ ਡਿਵੀਜ਼ਨ ਨੰਬਰ 8 ਤੋਂ ਏ.ਐਸ.ਆਈ ਗੁਰਮੇਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕਾਰ ਤੇ ਟਿੱਪਰ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ | ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਏ.ਐਸ ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਕਾਰ ਨੂੰ ਸੀ.ਆਰ.ਪੀ.ਐਫ ਦਾ ਮੁਲਾਜ਼ਮ ਚਲਾ ਰਿਹਾ ਸੀ ਤੇ ਕਾਰ 'ਚ ਉਸ ਦੀ ਪਤਨੀ ਤੇ 2 ਬੱਚੇ ਨਾਲ ਸਨ | ਏਐਸਆਈ ਨੇ ਦੱਸਿਆ ਕਿ ਸੀ.ਆਰ.ਪੀ.ਐਫ. ਮੁਲਾਜ਼ਮ ਦੀ ਬਦਲੀ ਜੰਮੂ ਕਸ਼ਮੀਰ ਤੋਂ ਚੰਡੀਗੜ੍ਹ ਲਈ ਹੋਈ ਸੀ ਤਾਂ ਅੱਜ ਸਾਰਾ ਪਰਿਵਾਰ ਕਾਰ 'ਚ ਬੈਠ ਜੰਮੂ ਤੋਂ ਚੰਡੀਗੜ੍ਹ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਜਲੰਧਰ ਪਠਾਨਕੋਟ ਮੁੱਖ ਮਾਰਗ ਕੈਪੀਟਲ ਹਸਪਤਾਲ ਨੇੜੇ ਪਹੁੰਚੇ ਤਾਂ ਮੁੱਖ ਮਾਰਗ 'ਤੇ ਇੱਕ ਟਿੱਪਰ ਖੜਾ ਸੀ ਜਿਸ 'ਚ ਉਨ੍ਹਾਂ ਦੀ ਕਾਰ ਜਾ ਵੱਜੀ ਤੇ ਸਾਰਾ ਪਰਿਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ | ਉਨਾਂ ਦੱਸਿਆ ਕਿ ਜਦ ਟਿੱਪਰ ਡਰਾਈਵਰ ਕੋਲੋਂ ਟਿੱਪਰ ਸੜਕ 'ਤੇ ਖੜਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਟਿੱਪਰ ਖਰਾਬ ਹੋ ਗਿਆ ਜਿਸ ਨੂੰ ਉਹ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪਿੱਛੋਂ ਦੀ ਆ ਰਹੀ ਤੇਜ਼ ਰਫਤਾਰ ਕਾਰ ਵਿੱਚ ਆ ਵੱਜੀ | ਏ.ਐਸ.ਆਈ ਨੇ ਦੱਸਿਆ ਕਿ ਹਾਦਸੇ ਮਗਰੋਂ ਦੋਨੋਂ ਵਾਹਨ ਕਬਜ਼ੇ 'ਚ ਲੈ ਲਏ ਗਏ ਹਨ | ਜ਼ਖਮੀਆਂ ਦੀ ਪਹਿਚਾਨ ਕਾਰ ਚਲਾ ਰਹੇ ਸੀ.ਆਰ.ਪੀ.ਐਫ ਮੁਲਾਜ਼ਮ ਮੁਨੀਸ਼ ਕੁਮਾਰ, ਉਨ੍ਹਾਂ ਦੀ ਪਤਨੀ ਨੀਤੂ ਰਾਣੀ ਵਜੋਂ ਹੋਈ ਜਿਨ੍ਹਾਂ ਦੇ ਦੋਨੋਂ ਬੱਚਿਆਂ ਦਾ ਵੀ ਹਸਪਤਾਲ ਇਲਾਜ ਚੱਲ ਰਿਹਾ | ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਾਲੀ ਜਗ੍ਹਾ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਦੇਖਿਆ ਜਾਵੇਗਾ ਤਾਂ ਕਿ ਹਾਦਸੇ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇ ਜਿਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਢਾਬੇ 'ਤੇ ਭੰਨ-ਤੋੜ ਤੇ ਕੁੱਟਮਾਰ ਕਰਨ ਦੇ ਮਾਮਲੇ ਤਹਿਤ 4 ਨਾਬਾਲਗਾਂ ਸਮੇਤ 2 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਯੋਗ ਮੌਕੇ ਸਿਹਤ ਰਹਿਣ ਦਾ ਦਿੱਤਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।