20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਸੁਨਿਆਰੇ ਦੀ ਦੁਕਾਨ ਤੋਂ ਲੁਟੇਰੇ ਗਹਿਣੇ ਲੈ ਕੇ ਫ਼ਰਾਰ

ਅਜੀਤ ਡੈਸਕ 22-06-2025
ਫਗਵਾੜਾ, 21 ਜੂਨ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸਕੂਲ ਆਫ਼ ਐਮੀਨੈਂਸ ਦੇ ਨਜ਼ਦੀਕ ਲੋਹਾ ਮੰਡੀ ਬਾਲਕ ਸੁਨਿਆਰੇ ਦੀ ਦੁਕਾਨ ਤੇ ਦੋ ਅਣਪਛਾਤੇ ਲੁਟੇਰੇ ਦੋ ਲੱਖ ਦੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਾਰੰਗ ਨਿਸ਼ਚਨ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 3 ਵਜੇ ਰੋਟੀ ਖਾਣ ਗਏ ਸੀ ਤੇ ਉਸਦੇ ਪਿਤਾ ਪਾਸ ਇੱਕ ਨੌਜਵਾਨ ਆਇਆ ਤੇ ਇੱਕ ਬਾਹਰ ਬੈਠ ਗਿਆ | ਮੌਕੇ 'ਤੇ ਮੌਜੂਦ ਨੌਜਵਾਨ ਨੇ ਵਾਲੀਆਂ ਦਿਖਾਉਣ ਲਈ ਕਿਹਾ ਜਦੋਂ ਉਹ ਵਾਲੀਆਂ ਦਿਖਾਉਣ ਲੱਗੇ ਤਾਂ ਉਨ੍ਹਾਂ ਨੇ ਇੱਕ ਡੱਬਾ ਸਾਈਡ ਤੇ ਰੱਖ ਦਿੱਤਾ ਜਦੋਂ ਉਨ੍ਹਾਂ ਦਾ ਧਿਆਨ ਦੂਸਰੇ ਪਾਸੇ ਗਿਆ ਤਾਂ ਉਸ ਨੇ ਸਾਰਾ ਸੋਨਾ ਚੁੱਕ ਲਿਆ ਤੇ ਦੁਕਾਨ ਦੇ ਬਾਹਰ ਪਹਿਲਾ ਤੋਂ ਖੜ੍ਹਾ ਨੌਜਵਾਨ ਉਸ ਨੂੰ ਬਿਠਾ ਕੇ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਲੁਟੇਰੇ 10 ਗ੍ਰਾਮ ਦੀ ਸੋਨੇ ਦੀ ਚੈਨ, 3 ਗ੍ਰਾਮ ਦੀਆਂ ਸੋਨੇ ਦੀਆਂ ਵਾਲੀਆਂ, ਇੱਕ ਸੋਨੇ ਦੀ ਤਿੰਨ ਗ੍ਰਾਮ ਦੀ ਰਿੰਗ ਲੈ ਕੇ ਗਏ ਹਨ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਨਗਰ ਪੰਚਾਇਤ ਭੁਲੱਥ ਵਲੋਂ ਬਣਾਏ ਕੂੜੇ ਦੇ ਡੰਪ ਨੂੰ ਲੱਗੀ ਅੱਗ ਅਗਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।