20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਨਗਰ ਪੰਚਾਇਤ ਭੁਲੱਥ ਵਲੋਂ ਬਣਾਏ ਕੂੜੇ ਦੇ ਡੰਪ ਨੂੰ ਲੱਗੀ ਅੱਗ

ਅਜੀਤ ਡੈਸਕ 22-06-2025
ਭੁਲੱਥ, 21 ਜੂਨ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਨਡਾਲਾ ਬੇਗੋਵਾਲ ਰੋਡ ਵੇਈਾ ਪੁਲ ਦੇ ਨਜ਼ਦੀਕ ਨਗਰ ਪੰਚਾਇਤ ਭੁਲੱਥ ਵਲੋਂ ਬਣਾਏ ਗਏ ਕੂੜੇ ਦੇ ਡੰਪ ਨੂੰ ਬੀਤੀ ਰਾਤ ਅੱਗ ਲੱਗਣ ਕਰਕੇ ਸ਼ੇਡ ਅੰਦਰ ਖੜੀਆਂ 12 ਰੇਹੜੀਆਂ, ਕਰੀਬ 500 ਗੱਠਾ ਪਲਾਸਟਿਕ, ਬੇਲਿੰਗ ਮਸ਼ੀਨ ਦਾ ਨੁਕਸਾਨ ਹੋ ਗਿਆ ਅਤੇ ਐਮ. ਆਰ. ਐਫ ਸੈੱਡ ਨੂੰ ਵੀ ਅੱਗ ਲੱਗਣ ਨਾਲ ਨੁਕਸਾਨ ਪਹੁੰਚਿਆ ਜਿਸ ਕਾਰਨ ਲੱਖਾਂ ਦਾ ਹੋਇਆ ਨੁਕਸਾਨ, ਨਗਰ ਪੰਚਾਇਤ ਭੁਲੱਥ ਦੇ ਕਰਮਚਾਰੀ ਡੈਨੀਅਲ ਕਲਿਆਣ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਬੀਤੀ ਰਾਤ 10 ਵਜੇ ਤੋਂ ਬਾਅਦ ਉਨ੍ਹਾਂ ਨੂੰ ਇੱਕ ਨੰਬਰ ਵਾਰਡ ਦੇ ਕੌਂਸਲਰ ਦਾ ਫ਼ੋਨ ਆਇਆ ਕਿ ਕੂੜੇ ਦੇ ਡੰਪ ਨੂੰ ਅੱਗ ਲੱਗੀ ਹੋਈ ਹੈ, ਤੇ ਡੰਪ ਦੀ ਬਿਲਡਿੰਗ ਵਿਚੋਂ ਬਹੁਤ ਧੂੰਆਂ ਨਿਕਲ ਰਿਹਾ ਹੈ, ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਫਾਇਰ ਬਿ੍ਗੇਡ ਨੂੰ ਫ਼ੋਨ ਕੀਤਾ, ਜੋ ਥੋੜੇ੍ਹ ਸਮੇਂ ਵਿਚ ਹੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾਇਆ ਗਿਆ, ਜੋ ਹਾਲੇ ਤੱਕ ਵੀ ਅੱਗ ਨਾਲ ਸਾਮਾਨ ਸੜਦਾ ਪਿਆ ਹੈ, ਉਨ੍ਹਾਂ ਦੱਸਿਆ ਕਿ ਡੰਪ ਦੀ ਸ਼ੈੱਡ ਹੇਠਾਂ ਬਿਲਿੰਗ ਮਸ਼ੀਨ ਤੇ ਕੂੜੇਵਾਲੀਆ ਰੇੜੀਆਂ ਵੀ ਸੜ ਕੇ ਸਵਾਹ ਹੋ ਚੁੱਕੀਆਂ ਹਨ, ਤੇ ਡੰਪ ਦੀ ਸ਼ੈੱਡ ਵੀ ਸੜ ਗਈ ਹੈ, ਜੋ ਲਗਭਗ 20 ਲੱਖ ਰੁਪਏ ਦਾ ਨੁਕਸਾਨ ਹੋਇਆ ਲੱਗ ਰਿਹਾ ਹੈ, ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਇਹ ਮਾਮਲਾ ਲਿਆ ਦਿੱਤਾ ਗਿਆ ਹੈ, ਜਲਦ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਜਾਵੇਗਾ, ਇਸ ਮੌਕੇ ਸਫ਼ਾਈ ਕਰਮਚਾਰੀ ਸੂਬਾ ਸਿੰਘ, ਰਜੇਸ਼ ਕੁਮਾਰ, ਅਜੇ ਕੁਮਾਰ, ਸਾਗਰ ਵਿਕਰਮ,ਅਮਿਤ, ਸ਼ੁਭਾਸ਼,ਸ਼ੁਭਮ ਤੇ ਹੋਰ ਸਫ਼ਾਈ ਕਰਮਚਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਅਗਲੀ ਖ਼ਬਰ ਸੁਨਿਆਰੇ ਦੀ ਦੁਕਾਨ ਤੋਂ ਲੁਟੇਰੇ ਗਹਿਣੇ ਲੈ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।