20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਨਵ ਜੀਵਨ ਅਨਮੋਲ ਯੋਗਾ ਕੇਂਦਰ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸਮਾਗਮ <br/>

ਅਜੀਤ ਡੈਸਕ 22-06-2025
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਨਵਜੀਵਨ ਅਨਮੋਲ ਯੋਗ ਕੇਂਦਰ ਵੱਲੋਂ ਪਵਿੱਤਰ ਕਾਲੀ ਵੇਈਾ ਸੁਲਤਾਨਪੁਰ ਲੋਧੀ ਦੇ ਕਿਨਾਰੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਉਚੇਚੇ ਤੌਰ ਤੇ ਪੁੱਜੇ | ਆਪਣੇ ਸੰਬੋਧਨ ਵਿਚ ਸੰਤ ਸੀਚੇਵਾਲ ਨੇ ਕਿਹਾ ਕਿ ਯੋਗਾ ਕਰਨ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉੱਥੇ ਰੂਹਾਨੀਅਤ ਦੀ ਪ੍ਰਾਪਤੀ ਵੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਸਾਰੇ ਹਰ ਤਰਾਂ ਦੀ ਹੱਥੀ ਮਿਹਨਤ ਕਰਦੇ ਸੀ ਜਿਸ ਕਰਕੇ ਸਾਰੇ ਹੀ ਸਰੀਰਕ ਤੌਰ ਤੇ ਫਿਟ ਸੀ ਪਰੰਤੂ ਜਿਵੇਂ ਜਿਵੇਂ ਮਸ਼ੀਨਰੀ ਵਧਦੀ ਗਈ ਅਤੇ ਆਰਾਮ ਦੇ ਸਾਧਨ ਵਧਦੇ ਗਏ ਤਾਂ ਅਸੀਂ ਸਰੀਰਕ ਤੌਰ ਤੇ ਬਿਮਾਰ ਹੋਣ ਲੱਗ ਪਏ | ਉਨ੍ਹਾਂ ਕਿਹਾ ਕਿ ਸਰੀਰ ਦਾ ਧਿਆਨ ਨਾ ਰੱਖਣ ਕਾਰਨ ਅਸੀਂ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਾਂ ਜਿਸ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਸਾਨੂੰ ਆ ਚੰਬੜਦੀਆਂ ਹਨ | ਇਸ ਲਈ ਸਾਨੂੰ ਯੋਗਾ ਅਤੇ ਸੈਰ ਰੋਜ਼ਾਨਾ ਅਤੇ ਜ਼ਰੂਰ ਕਰਨੀ ਚਾਹੀਦੀ ਹੈ | ਨਵ ਜੀਵਨ ਅਨਮੋਲ ਯੋਗਾ ਕੇਂਦਰ ਵੱਲੋਂ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੰਤ ਸੀਚੇਵਾਲ ਤੇ ਯੋਗਾ ਅਧਿਆਪਕ ਮੁਲਖ ਰਾਜ ਵੱਲੋਂ ਸਮੂਹ ਯੋਗ ਸਾਧਕਾਂ ਨਾਲ ਮਿਲ ਕੇ ਯੋਗਾ ਵੀ ਕੀਤਾ ਗਿਆ | ਸੰਤ ਸੀਚੇਵਾਲ ਵੱਲੋਂ ਸਮੂਹ ਯੋਗ ਸਾਧਕਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਏਐਸਆਈ ਸੁਰਿੰਦਰ ਸਿੰਘ ਮੋਖੇ, ਮੈਨੇਜਰ ਮਹਿੰਦਰ ਸਿੰਘ, ਏਐਸਆਈ ਜਸਬੀਰ ਸਿੰਘ, ਕੁਲਵਿੰਦਰ ਸਿੰਘ ਜੱਜ ਮੀਤ ਪ੍ਰਧਾਨ ਅਕਾਲ ਗਰੁੱਪ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਧੀਰ ਸਿੰਘ ਧੀਰਾ, ਸੁਖਵਿੰਦਰ ਸਿੰਘ ਝੀਤਾ, ਬਲਬੀਰ ਸਿੰਘ ਡਡਵਿੰਡੀ, ਡਾ. ਤਜਿੰਦਰਪਾਲ ਸਿੰਘ ਰੰਧਾਵਾ, ਸੋਨੂੰ ਮਰਵਾਹਾ, ਪਾਰੁਲ ਛੂਰਾ, ਯੋਗੇਸ਼ ਕੁਮਾਰ, ਰਾਜਨ ਕੋਹਲੀ, ਮਨਜੀਤ ਅਰੋੜਾ, ਨਰਿੰਦਰ, ਸਾਬੀ, ਇੰਸਪੈਕਟਰ ਮੇਜਰ ਸਿੰਘ, ਗੁਰਭਜਨ ਸਿੰਘ, ਸਤਬੀਰ ਸਿੰਘ, ਮਾਸਟਰ ਮਨਜੀਤ ਸਿੰਘ, ਦੇਸਰਾਜ ਬਿੱਟੂ, ਸੁਖਵਿੰਦਰ ਸਿੰਘ ਮੌਖੇ, ਮਨੋਜ ਮੰਨਾ, ਰਾਜੀਵ ਸੇਠੀ, ਸੁਨੀਲ ਖੁਰਾਨਾ, ਰਾਜਨ ਕੁਮਾਰ, ਅਜੀਤ ਸਿੰਘ, ਗੁਰਬਖ਼ਸ਼ ਸਿੰਘ, ਪ੍ਰਦੀਪ ਕੁਮਾਰ, ਤਰਲੋਕ ਸਿੰਘ, ਗਿਆਨ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਜ਼ਿਲ੍ਹੇ ਭਰ 'ਚ ਵੱਖ-ਵੱਖ ਸੰਸਥਾਵਾਂ ਨੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।