ਅੰਤਰਰਾਸ਼ਟਰੀ ਯੋਗ ਦਿਵਸ ਜ਼ਿਲ੍ਹੇ ਭਰ 'ਚ ਵੱਖ-ਵੱਖ ਸੰਸਥਾਵਾਂ ਨੇ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
22-06-2025
ਰੇਲ ਕੋਚ ਫ਼ੈਕਟਰੀ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ-11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿਚ ਆਰ.ਸੀ.ਐਫ ਦੇ ਕਮਿਊਨਿਟੀ ਹਾਲ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸਦਾ ਉਦਘਾਟਨ ਐਸ.ਐਸ. ਮਿਸ਼ਰਾ ਜਨਰਲ ਮੈਨੇਜਰ ਆਰ.ਸੀ.ਐਫ. ਨੇ ਸ਼ਮਾ ਰੌਸ਼ਨ ਕਰਕੇ ਕੀਤਾ | ਇਸ ਮੌਕੇ ਭਾਰਤੀ ਯੋਗ ਸੰਸਥਾਨ ਆਰ.ਸੀ.ਐਫ. ਦੇ ਇਕਾਈ ਦੇ ਯੋਗਾ ਅਚਾਰੀਆ ਕਰਨਲ ਸਿੰਘ ਨੇ ਯੋਗ ਦੇ ਲਾਭ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਯੋਗ ਕਸਰਤਾਂ ਕਰਵਾਈਆਂ | ਉਨ੍ਹਾਂ ਕਿਹਾ ਕਿ ਯੋਗ ਸਰੀਰਕ ਤੇ ਮਾਨਸਿਕ ਤੌਰ 'ਤੇ ਲਾਭ ਪ੍ਰਦਾਨ ਕਰਦਾ ਹੈ ਇਸ ਲਈ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਮੰਚ 'ਤੇ ਬਿਰਾਜਮਾਨ ਯੋਗ ਮਾਹਿਰਾਂ ਉਮਾ ਸ਼ੰਕਰ ਤੇ ਸੁਨੀਤਾ ਰਾਣਾ ਨੇ ਯੋਗ ਪ੍ਰੇਮੀਆਂ ਨੂੰ ਯੋਗ ਦੇ ਵੱਖ-ਵੱਖ ਆਸਣ ਕਰਵਾਏ | ਇਸੇ ਦੌਰਾਨ ਯੋਗ ਅਚਾਰੀਆ ਤੇਜਬੀਰ ਸਿੰਘ ਨੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ | ਉਨ੍ਹਾਂ ਹਾਸੇ ਦੀ ਕਿਰਿਆ, ਅਨੂਲੋਮ ਵਿਲੋਮ, ਕਪਾਲ ਭਾਟੀ ਆਦਿ ਕਿਰਿਆਵਾਂ ਵੀ ਕਰਵਾਈਆਂ | ਸਮਾਗਮ ਵਿਚ ਆਰ.ਸੀ.ਐਫ. ਦੇ ਪਿ੍ੰਸੀਪਲ ਮਕੈਨੀਕਲ ਇੰਜ. ਰਵੀ ਕੁਮਾਰ, ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਸ੍ਰੀ ਮਧੂ ਮਿਸ਼ਰਾ, ਤਕਨੀਕੀ ਸਿਖਲਾਈ ਕੇਂਦਰ ਦੇ ਸਟਾਫ਼ ਤੋਂ ਇਲਾਵਾ ਆਰ.ਸੀ.ਐਫ. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ | ਇਸੇ ਸਬੰਧ ਵਿਚ ਹੀ ਰੇਲਵੇ ਸੁਰੱਖਿਆ ਬੱਲ ਨਾਲ ਸੰਬੰਧਿਤ ਜਵਾਨਾਂ ਤੇ ਆਰ.ਸੀ.ਐਫ. ਦੇ ਕਰਮਚਾਰੀਆਂ ਨੇ ਆਪਣੇ ਕੰਮ ਵਾਲੇ ਸਥਾਨਾਂ 'ਤੇ ਯੋਗ ਅਭਿਆਸ ਕੀਤਾ | ਸਮਾਗਮ ਨੂੰ ਸਫ਼ਲ ਬਣਾਉਣ ਵਿਚ ਆਰ.ਸੀ.ਐਫ. ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਯੋਗਦਾਨ ਪਾਇਆ |
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਯੋਗ ਦਿਵਸ ਸਬੰਧੀ ਸਮਾਗਮ-ਯੋਗ ਦਿਵਸ ਦੇ ਸਬੰਧ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਚ ਯੋਗਾ ਮਾਹਿਰ ਕਰਨਲ ਸੇਵਾ ਸਿੰਘ ਨੇ ਸਮਾਗਮ ਵਿਚ ਸ਼ਾਮਲ ਸਾਇੰਸ ਸਿਟੀ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਹੋਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਯੋਗ ਆਸਣ ਕਰਵਾਏ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਯੋਗ ਕੇਵਲ ਮਨੁੱਖ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਤੰਦਰੁਸਤ ਰੱਖਦਾ ਹੈ | ਉਨ੍ਹਾਂ ਕਿਹਾ ਕਿ ਰੋਜ਼ਾਨਾ ਤਿੰਨ ਮਿੰਟ ਦਾ ਯੋਗ ਅਭਿਆਸ ਖ਼ੁਸ਼ਹਾਲ ਤੇ ਤਣਾਅ ਮੁਕਤ ਜੀਵਨ ਸ਼ੈਲੀ ਵਿਚ ਵਡਮੁੱਲਾ ਯੋਗਦਾਨ ਪਾ ਸਕਦਾ ਹੈ | ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਜੇਸ਼ ਗਰੋਵਰ ਨੇ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਵਿਚ ਕਾਹਲ ਤੇ ਤੇਜ਼ੀ ਨਾਲ ਵੱਧ ਰਹੇ ਤਣਾਅ ਦੌਰਾਨ ਜਿੱਥੇ ਯੋਗ ਆਸਨ ਤਣਾਅ ਘਟਾਉਂਦੇ ਹਨ ਉੱਥੇ ਸਾਨੂੰ ਮਾਨਸਿਕ ਤੇ ਸਰੀਰਕ ਤੰਦਰੁਸਤੀ ਵੀ ਪ੍ਰਦਾਨ ਕਰਦੇ ਹਨ | ਸਾਇੰਸ ਸਿਟੀ ਦੇ ਵਿਗਿਆਨੀ ਡਾ. ਮੁਨੀਸ਼ ਸੋਇਨ ਨੇ ਕਿਹਾ ਕਿ ਯੋਗ ਨੂੰ ਸਕੂਲਾਂ, ਕਾਲਜਾਂ ਤੇ ਕੰਮ ਕਰਨ ਦੇ ਸਥਾਨਾਂ 'ਤੇ ਯੋਗ ਆਸਣਾਂ ਨੂੰ ਅਪਣਾ ਕੇ ਇਨ੍ਹਾਂ ਦਾ ਲਾਹਾ ਲਿਆ ਸਕਦਾ ਹੈ | ਉਨ੍ਹਾਂ ਕਿਹਾ ਕਿ ਫਿਟ ਇੰਡੀਆ ਲਹਿਰ ਦੇ ਟੀਚੇ ਯੋਗ ਆਸਣ ਤੋਂ ਬਿਨਾਂ ਪੂਰੇ ਨਹੀਂ ਕੀਤੇ ਜਾ ਸਕਦੇ | ਸਮਾਗਮ ਦੌਰਾਨ ਲੋਕਾਂ ਨੇ ਤਿੰਨ ਮਿੰਟ ਦੇ ਬੁਨਿਆਦ ਯੋਗ ਅਭਿਆਸ ਤੇ ਧਿਆਨ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ |
ਭੁਲੱਥ 'ਚ ਐਸ.ਡੀ.ਐਮ. ਡੈਵੀ ਗੋਇਲ ਦੀ ਅਗਵਾਈ ਵਿਚ ਯੋਗਾ ਦਿਵਸ ਮਨਾਇਆ-ਭੁਲੱਥ, (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਚ ਐਸ.ਡੀ.ਐਮ. ਭੁਲੱਥ ਡੈਵੀ ਗੋਇਲ ਦੀ ਅਗਵਾਈ ਵਿਚ ਵਿਸ਼ਵਕਰਮਾ ਮੰਦਿਰ ਭੁਲੱਥ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਡੈਵੀ ਗੋਇਲ ਵਲੋਂ ਯੋਗਾ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ, ਕਿ ਯੋਗਾ ਕਸਰਤ ਤੰਦਰੁਸਤ ਸਿਹਤ ਵਾਸਤੇ ਬਹੁਤ ਹੀ ਜ਼ਰੂਰੀ ਤੇ ਲਾਹੇਵੰਦ ਹੈ, ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਣ ਲਈ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਯੋਗਾ ਅਪਣਾਉਣਾ ਚਾਹੀਦਾ ਹੈ ਤੇ ਸਵੇਰੇ ਕਸਰਤ ਤੇ ਯੋਗਾ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ | ਯੋਗਾ ਬਹੁਤ ਹੀ ਜ਼ਰੂਰੀ ਹੈ, ਇਸ ਮੌਕੇ ਯੋਗਾ ਟਰੇਨਰ ਅਮਨਦੀਪ ਸਿੰਘ ਸਿੱਧੂ ਵੱਲੋਂ ਯੋਗਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਐਸ ਡੀ ਇਸ ਮੌਕੇ, ਐਸ ਡੀ ਐਮ ਦਫ਼ਤਰ ਦੇ ਕਰਮਚਾਰੀਆਂ ਤੋਂ ਇਲਾਵਾ ਨਗਰ ਪੰਚਾਇਤ ਭੁਲੱਥ ਦੇ ਕਰਮਚਾਰੀ, ਔਰਤਾਂ ਤੇ ਬੱਚਿਆਂ ਵੱਲੋਂ ਵੀ ਸ਼ਿਰਕਤ ਕਰਦਿਆਂ ਯੋਗਾ ਕੀਤਾ ਗਿਆ ਤੇ ਯੋਗਾ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ | ਇਸ ਮੌਕੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਏ.ਐਸ.ਆਈ. ਰਾਜ ਕੁਮਾਰ ਤੇ ਨਗਰ ਪੰਚਾਇਤ ਭੁਲੱਥ ਦੇ ਕਰਮਚਾਰੀ ਚੰਦਰ ਸ਼ੇਖਰ, ਡੈਨੀਅਲ ਕਲਿਆਣ, ਸੂਬਾ ਸਿੰਘ, ਮਾਸਟਰ ਓਾਕਾਰ ਸਿੰਘ ਮੌਜੂਦ ਸਨ |
ਅਨਮੋਲ ਯੋਗ ਕੇਂਦਰ ਵਲੋਂ ਯੋਗਾ ਦਿਵਸ ਮਨਾਇਆ -ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅਨਮੋਲ ਯੋਗ ਕੇਂਦਰ ਸੁਲਤਾਨਪੁਰ ਲੋਧੀ ਵੱਲੋਂ ਪਵਿੱਤਰ ਵੇਈਾ ਕਿਨਾਰੇ ਯੋਗ ਦਿਵਸ ਮਨਾਇਆ ਗਿਆ | ਯੋਗ ਸਾਧਕਾਂ ਵੱਲੋਂ ਵੱਖ-ਵੱਖ ਯੋਗਾ ਨਾਲ ਸੰਬੰਧਿਤ ਆਸਨ ਕੀਤੇ ਗਏ | ਯੋਗ ਅਧਿਆਪਕ ਰਵੀ ਕੁਮਾਰ ਤੇ ਡਾਕਟਰ ਝਾਅ ਵੱਲੋਂ ਯੋਗਾ ਕਰਨ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ | ਲਖਵਿੰਦਰ ਸਿੰਘ ਗਾਜੀਪੁਰ ਨੇ ਸਮੂਹ ਯੋਗ ਸਾਧਕਾਂ ਦਾ ਸ਼ਮੂਲੀਅਤ ਲਈ ਧੰਨਵਾਦ ਕੀਤਾ | ਇਸ ਮੌਕੇ ਯਸ਼ਪਾਲ ਅਰੋੜਾ, ਅਮਰਜੀਤ ਸਿੰਘ ਹੈਬਤ ਪੁਰ, ਬਲਬੀਰ ਸਿੰਘ, ਬਲਦੇਵ ਸਿੰਘ ਖ਼ਾਲਸਾ, ਜਰਨੈਲ ਸਿੰਘ ਗਾਜੀਪੁਰ, ਸਾਬਕਾ ਕੌਂਸਲਰ ਪਵਨ ਸੇਠੀ, ਦੀਪਕ ਕੁਮਾਰ, ਰਮੇਸ਼ ਕੁਮਾਰ, ਵਿੱਕੀ ਅਰੋੜਾ, ਮਨਦੀਪ ਸਿੰਘ ਚੰਦੀ, ਕਮਲ ਠੇਕੇਦਾਰ, ਗੁਰਨਾਮ ਸਿੰਘ ਕਾਨੂੰਗੋ, ਮਹਿੰਦਰ ਸਿੰਘ ਚੱਕੀ ਵਾਲਾ, ਨਿਰਮਲ ਸਿੰਘ, ਰਜੇਸ਼ ਧੀਰ, ਲਾਲ ਬਾਬੂ ਯਾਦਵ, ਜ਼ੋਰਾਵਰ ਸਿੰਘ ਹੈਬਤਪੁਰ ਆਦਿ ਵੀ ਹਾਜ਼ਰ ਸਨ |
ਨਡਾਲਾ, (ਰਘਬਿੰਦਰ ਸਿੰਘ)-ਅੱਜ ਕੌਮਾਂਤਰੀ ਯੋਗ ਦਿਵਸ ਮੌਕੇ ਸੀ.ਐੱਮ ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਨਡਾਲਾ ਦੀ ਸਰਕਾਰੀ ਸਕੂਲ ਦੀ ਗਰਾੳਾੂਡ ਵਿਚ ਸਵੇਰੇ ਵਿਸ਼ੇਸ਼ ਯੋਗ ਕੈਂਪ ਲਾਇਆ ਗਿਆ | ਜਿਸ ਵਿਚ ਯੋਗ ਟਰੇਨਰ ਬਲਕਾਰ ਸਿੰਘ ਨੇ ਕਸਬਾ ਨਡਾਲਾ ਤੇ ਲੱਖਣ ਕੇ ਪੱਡਾ ਤੋ ਆਏ ਬਜ਼ੁਰਗਾਂ, ਔਰਤਾਂ ਨੌਜਵਾਨਾ ਤੇ ਬੱਚਿਆਂ ਨੂੰ ਯੋਗ ਕਰਵਾਉਂਦਿਆਂ ਯੋਗ ਨਾਲ ਹੋਣ ਵਾਲੇ ਸਰੀਰਕ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ | ਕੈਂਪ ਵਿਚ ਤਹਿਸੀਲਦਾਰ ਰੀਡਰ ਤਰਸੇਮ ਸਿੰਘ, ਟਰਾਂਸਪੋਰਟ ਕਲਰਕ ਤਾਰਾ ਸਿੰਘ, ਹਾਈਵੇਅ ਵਿਭਾਗ ਯੁਵਰਾਜ ਸਿੰਘ ਨੇ ਆਖਿਆ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਸੀ.ਐੱਮ ਯੋਗਸ਼ਾਲਾ ਦਾ ਵੱਧ ਤੋ ਵੱਧ ਲਾਭ ਲੈਣ | ਇਸ ਮੌਕੇ ਸਿੱਖਿਆ ਸ਼ਾਸਤਰੀ ਡਾ. ਆਸਾ ਸਿੰਘ ਘੁੰਮਣ, ਮਨਪ੍ਰੀਤ ਸਿੰਘ ਵਾਲੀਆ, ਦਲਜੀਤ ਸਿੰਘ ਨਡਾਲਾ, ਕੌਂਸਲਰ ਸੰਦੀਪ ਸੈਣੀ, ਸੰਦੀਪ ਕੁਮਾਰ ਲੈਬ ਵਾਲੇ, ਰਕੇਸ਼ ਕੁਮਾਰ ਕੇਸ਼ਾ, ਬਲਾਕ ਪ੍ਰਧਾਨ ਸੰਨੀ ਨਡਾਲਾ, ਮਾਸਟਰ ਬਲਵਿੰਦਰ ਸਿੰਘ, ਕੰਵਲਜੀਤ ਸਿੰਘ, ਸਤਨਾਮ ਸਿੰਘ, ਅਸ਼ਵਨੀ ਕੁਮਾਰ, ਸੁਰਿੰਦਰ ਸਿੰਘ ਸ਼ਿਪਰਾ, ਰਾਜੂ ਸੁਨਿਆਰਾ, ਜਗੀਰ ਸਿੰਘ ਸਟੂਡੀਓ ਵਾਲੇ, ਨਵਜਿੰਦਰ ਸਿੰਘ ਬੱਗਾ ਕੋਚ, ਰਿਟਾ: ਏਐਸਆਈ ਹਰੀਸ਼ ਕੁਮਾਰ, ਰੋਹਿਤ ਕੁਮਾਰ ਸ਼ਰਮਾ, ਪਿ੍ੰਸ ਗਿੱਲ ਨਡਾਲਾ, ਰਾਜੂ ਸੇਠੀ ਤੇ ਹੋਰ ਹਾਜ਼ਰ ਸਨ
ਸਕੂਲ ਆਫ਼ ਐਮੀਨੈਂਸ ਵਿਖੇ ਯੋਗ ਅਭਿਆਸ-ਫਗਵਾੜਾ, (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸਕੂਲ ਆਫ਼ ਐਮੀਨੈਂਸ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਮਾਗਮ ਐਸ.ਡੀ.ਐਮ ਜਸ਼ਨਜੀਤ ਸਿੰਘ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਸੀ.ਐਮ. ਦੀ ਯੋਗਸ਼ਾਲਾ ਦੇ ਕੋਚਾ ਵਲੋਂ ਲੋਕਾਂ ਨੂੰ ਯੋਗਾ ਕਰਵਾਇਆ ਗਿਆ ਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਸਾਡੇ ਸਰੀਰ 'ਚ ਬਿਮਾਰੀਆਂ ਦਿਨੋ ਦਿਨ ਵੱਧ ਰਹੀਆਂ ਹਨ ਤੇ ਇਸ ਸਭ ਨੂੰ ਰੋਕਣਾ ਬੜੀ ਜ਼ਰੂਰੀ ਹੈ ਜਿਸ ਲਈ ਸਾਨੂੰ ਯੋਗ ਦੀ ਵਿਧੀ ਨੂੰ ਅਪਣਾਉਣਾ ਚਾਹੀਦਾ ਹੈ | ਇਸ ਮੌਕੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ, ਮੇਅਰ ਰਾਮਪਾਲ ਉੱਪਲ, ਮੇਅਰ ਰਾਮਪਾਲ ਉੱਪਲ, ਹਰਜੀ ਮਾਨ ਆਪ ਬੁਲਾਰਾ, ਫੁੱਟਬਾਲ ਕੋਚ ਪ੍ਰਦੀਪ ਕੁਮਾਰ, ਦੀਪਕ ਕੁਮਾਰ, ਜੁਗਲ ਕਿਸ਼ੋਰ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਸਨ |
ਜੀਬੀ ਇੰਸਟੀਚਿਊਟ ਵਿਖੇ ਯੋਗ ਦਿਵਸ ਮਨਾਇਆ-ਫਗਵਾੜਾ, (ਚਾਨਾ)- ਜੀ.ਬੀ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹੈਲਥ ਸਾਇੰਸ ਪਿੰਡ ਵਿਰਕਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਬੀ.ਐਸ.ਸੀ ਨਰਸਿੰਗ, ਜੀ.ਐਨ.ਐਮ ਤੇ ਏ.ਐਨ.ਐਮ ਦੀਆਂ ਵਿਦਿਆਰਥੀਆਂ ਨੇ ਯੋਗ ਸਿੱਖਿਅਕ ਡਾ. ਯਸ਼ ਚੋਪੜਾ ਦੇ ਨਿਰਦੇਸ਼ਾਂ ਤੇ ਯੋਗ ਅਭਿਆਸ ਕੀਤਾ | ਇਸ ਮੌਕੇ ਬੋਲਦਿਆਂ ਡਾ. ਚੋਪੜਾ ਨੇ ਕਿਹਾ ਕਿ ਯੋਗ ਆਸਣ ਕਰਨ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦੀ ਹੈ ਜਦਕਿ ਯੋਗ ਇਕੱਲੀ ਸਰੀਰ ਦੀ ਜ਼ਰੂਰਤ ਨਹੀਂ ਸਗੋਂ ਜੀਵਨ ਸ਼ੈਲੀ ਹੈ | ਮੈਡਮ ਜੋਤੀ ਠਾਕੁਰ ਨੇ ਕਿਹਾ ਕਿ ਯੋਗ ਨੂੰ ਸਹੀ ਢੰਗ ਨਾਲ ਕਰਨ ਲਈ ਮਨ ਤੇ ਸਰੀਰ ਦੋਨਾਂ ਦੀ ਸਥਿਰਤਾ ਹੋਣੀ ਜ਼ਰੂਰੀ ਹੈ |
ਯੋਗ ਭਾਰਤ ਦੀ ਅਮੀਰ ਵਿਰਾਸਤ ਦਾ ਪ੍ਰਤੀਕ- ਸੋਮ ਪ੍ਰਕਾਸ਼-ਫਗਵਾੜਾ, (ਹਰਜੋਤ ਸਿੰਘ ਚਾਨਾ)-ਹੋਟਲ ਕਲੱਬ ਕਬਾਨਾ ਵਲੋਂ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ.) ਅਤੇ ਭਾਰਤੀ ਯੋਗ ਸੰਸਥਾਨ ਫਗਵਾੜਾ ਦੇ ਸਹਿਯੋਗ ਨਾਲ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਂਦੇ ਹੋਏ ਸਾਂਝੇ ਤੌਰ ਤੇ ਕਲੱਬ ਕਬਾਨਾ ਜੀ. ਟੀ. ਰੋਡ ਫਗਵਾੜਾ ਦੇ ਹਾਲ 'ਚ ਯੋਗ ਕਿਰਿਆਵਾਂ ਕੀਤੀਆਂ ਗਈਆਂ | ਵਾਈਸ ਪ੍ਰਧਾਨ ਜਯੋਤੀ ਸਿੰਘ ਤੇ ਕਲੱਬ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਦੀ ਅਗਵਾਈ ਵਿਚ ਆਯੋਜਿਤ ਇਸ ਵਿਸ਼ੇਸ਼ ਕੈਂਪ 'ਚ ਭਾਰਤੀ ਯੋਗ ਸੰਸਥਾਨ ਦੇ ਅਧਿਆਪਕ ਦਿਨੇਸ਼ ਸਿੰਗਲਾ ਦੀ ਦੇਖ ਰੇਖ 'ਚ ਯੋਗ ਅਭਿਆਸ ਕੀਤਾ ਗਿਆ ਤੇ ਆਸਣਾਂ ਦੇ ਸਰੀਰ ਉੱਪਰ ਪੈਣ ਵਾਲੇ ਸਕਾਰਾਤਮਕਿ ਪ੍ਰਭਾਵਾਂ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਯੋਗ ਸਾਡੇ ਭਾਰਤ ਨਾਲ ਜੁੜੀ ਅਮੀਰ ਵਿਰਾਸਤ ਦਾ ਪ੍ਰਤੀਕ ਹੈ ਤੇ ਜੀਵਨ ਜਿਊਣ ਦੀ ਸੰਪੂਰਣ ਕਲਾ ਹੈ | ਸਾਡੇ ਰਿਸ਼ੀ ਮੁਨੀਆਂ ਨੇ ਸਿਹਤਮੰਦ ਰਹਿਣ ਲਈ ਯੋਗ ਕਿਰਿਆਵਾਂ ਅਤੇ ਪ੍ਰਾਣਾਯਾਮ ਨੂੰ ਵਿਕਸਤ ਕੀਤਾ | ਹੱਡੀਆਂ ਦੇ ਮਾਹਿਰ ਡਾ. ਮੇਜਰ ਪ੍ਰਮੋਦ ਮਹਿੰਦਰ ਤੇ ਡਾ. ਸੌਰਵ ਉੱਪਲ ਨੇ ਕਿਹਾ ਕਿ ਨਿਯਮਤ ਯੋਗ ਅਭਿਆਸ ਕਰਨ ਨਾਲ ਸਰੀਰ ਕਈ ਅਸਾਧ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ | ਇਸ ਮੌਕੇ ਕਲੱਬ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਨੇ ਵੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਰਣਜੀਤ ਪਾਬਲਾ, ਜੁਗਨੂ ਪੰਡਿਤ, ਰਣਵੀਰ ਪਰਮਾਰ,ਪ੍ਰੇਮ ਗੁਪਤਾ, ਨੀਰਜ ਬਖਸ਼ੀ. ਗੋਪਾਲ ਲੂੰਬਾ, ਅਜੇ ਅਗਰਵਾਲ, ਡਾ. ਅੰਜੂ ਸ਼ਰਮਾ, ਪ੍ਰਭਜੋਤ ਸਿੰਘ ਆਦਿ ਸ਼ਾਮਿਲ ਸਨ |
ਭੁਲੱਥ, 21 ਜੂਨ (ਮਨਜੀਤ ਸਿੰਘ ਰਤਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਸਕੂਲ ਦੇ ਇੰਚਾਰਜ ਜਗਤਾਰ ਸਿੰਘ ਵਿਰਕ ਨੇ ਬੱਚਿਆਂ ਨੂੰ ਯੋਗ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਯੋਗਾ ਕਰਨ ਨਾਲ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ | ਇਸ ਮੌਕੇ ਤੇ ਜਗਤਾਰ ਸਿੰਘ ਵਿਰਕ ਸਕੂਲ ਇੰਚਾਰਜ ਤੋਂ ਇਲਾਵਾ ਗੁਰਪ੍ਰਤਾਪ ਸਿੰਘ, ਪਰਮਜੀਤ ਕੌਰ, ਸੁਮਨ ਬਜਾਜ, ਮੋਨਿਕਾ ਰਾਣੀ, ਪਵਨਦੀਪ ਕੌਰ, ਗੁਰਵਿੰਦਰ ਸਿੰਘ, ਰੇਖਾ ਰਾਣੀ, ਪਰਮਜੀਤ ਸੇਵਾਦਾਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |
ਅਕਾਲ ਗਲੈਕਸੀ ਕਾਨਵੈਂਟ ਸਕੂਲ 'ਚ-ਸੁਲਤਾਨਪੁਰ ਲੋਧੀ, (ਥਿੰਦ, ਹੈਪੀ)-ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੁਲਤਾਨਪੁਰ ਲੋਧੀ ਵੱਲੋਂ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸੰਬੰਧ ਵਿਚ ਇੱਕ ਵਿਸ਼ੇਸ਼ ਆਨਲਾਈਨ ਯੋਗਾ ਸੈਸ਼ਨ ਕਰਵਾਇਆ ਗਿਆ | ਜੂਨੀਅਰ ਵਿੰਗ ਦੇ ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਰਹਿਨੁਮਾਈ ਹੇਠ ਤਾਡਾਸਨ, ਭੂਜੰਗ ਆਸਨ, ਪ੍ਰਣਾਯਾਮ ਆਦਿ ਆਸਨਾਂ ਦਾ ਅਭਿਆਸ ਕੀਤਾ | ਪਿ੍ੰਸੀਪਲ ਮਧੂ ਸ਼ਰਮਾ ਨੇ ਕਿਹਾ ਕਿ ਯੋਗਾ ਮਨੁੱਖੀ ਜੀਵਨ ਲਈ ਇੱਕ ਅਨਮੋਲ ਉਪਹਾਰ ਹੈ | ਇਹ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ ਅਤੇ ਯੋਗਾ ਸਿਰਫ਼ ਇੱਕ ਕਸਰਤ ਨਹੀਂ ਸਗੋਂ ਜੀਵਨ ਜਿਊਣ ਦੀ ਇੱਕ ਵਿਗਿਆਨਕ ਵਿਧੀ ਹੈ | ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਯੋਗਾ ਨਾਲ ਜੋੜਨਾ ਉਨ੍ਹਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ | ਬੱਚਿਆਂ ਨੇ ਘਰਾਂ ਵਿਚ ਹੀ ਆਪਣੇ ਮਾਤਾ-ਪਿਤਾ ਦੀ ਮੌਜੂਦਗੀ ਵਿਚ ਯੋਗ ਕਰਦੇ ਹੋਏ ਫ਼ੋਟੋਆਂ ਅਤੇ ਵੀਡੀਓਜ਼ ਭੇਜੇ, ਸਕੂਲ ਦੇ ਸੋਸ਼ਲ ਮੀਡੀਆ ਪਲੇਟ ਫਾਰਮ 'ਤੇ ਵੀ ਸਾਂਝੇ ਕੀਤੇ ਗਏ |
ਸਰਕਾਰੀ ਕਾਲਜ ਭੁਲੱਥ ਵਿਖੇ - ਭੁਲੱਥ, (ਮਨਜੀਤ ਸਿੰਘ ਰਤਨ)-ਸਰਕਾਰੀ ਕਾਲਜ ਭੁਲੱਥ ਵਿਖੇ ਪਿ੍ੰਸੀਪਲ ਸ਼ਸ਼ੀ ਬਾਲਾ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਿਸ ਵਿਚ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੂੰ ਯੋਗਾ ਅਭਿਆਸ ਕਰਵਾਇਆ ਗਿਆ ਅਤੇ ਆਪਣੇ ਸਰੀਰ ਨੂੰ ਨਿਰੋਗ ਰੱਖਣ ਲਈ ਯੋਗਾ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਵਾਇਸ ਪਿ੍ੰਸੀਪਲ ਪ੍ਰੋ ਵਿਜੈ ਸ਼ੰਕਰ ਨੇ ਦੱਸਿਆ ਕਿ ਯੋਗਾ ਦਿਵਸ ਮੌਕੇ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਸੰਬੰਧੀ ਪ੍ਰੇਰਿਤ ਕੀਤਾ ਗਿਆ ਹੈ | ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਯੋਗ ਦਿਵਸ ਵਿਚ ਹਿੱਸਾ ਲੈਣ ਲਈ ਅਪੀਲ ਕੀਤੀ ਤਾਂ ਜੋ ਨਿਰੋਗ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਇਆ ਜਾ ਸਕੇ | ਇਸ ਮੌਕੇ ਡਾ. ਮੁਖਵੀਰ ਸਿੰਘ, ਪ੍ਰੋ.ਗੁਰਵਿੰਦਰ ਸਿੰਘ, ਪ੍ਰੋ. ਜਸਵੀਰ ਕੁਮਾਰ, ਡਾ. ਗਗਨਦੀਪ ਸਿੰਘ, ਹਰਪ੍ਰੀਤ ਕੌਰ, ਅੰਜਲੀ ਦੇਵੀ , ਰਾਕੇਸ਼ ਕੁਮਾਰ ਖੰਨਾ, ਹਰਮਨਜੀਤ ਸਿੰਘ ਭੰਡਾਲ , ਰਾਜ ਕੁਮਾਰ, ਅਤੇ ਕਾਲਜ ਵਿਦਿਆਰਥੀ ਹਾਜ਼ਰ ਸਨ |
ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ-ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਗੁਰੂ ਨਾਨਕ ਖ਼ਾਲਸਾ ਕਾਲਜ, ਸੁਲਤਾਨਪੁਰ ਲੋਧੀ ਵਿਖੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋਫੈਸਰ ਜਸਬੀਰ ਕੌਰ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ ਦੇ ਮੁਖੀ ਡਾਕਟਰ ਮਨੀ ਛਾਬੜਾ ਅਤੇ ਐਨਐਸਐਸ ਵਿਭਾਗ ਦੇ ਮੁਖੀ ਪ੍ਰੋਫੈਸਰ ਰਿਸ਼ੂ ਬਾਲਾ ਵੱਲੋਂ ਕਾਲਜ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਯੋਗਾ ਇੱਕ ਤੰਦਰੁਸਤ ਸਰੀਰ, ਤੀਖਣ ਬੁੱਧੀ ਅਤੇ ਕੁਸ਼ਲ ਜੀਵਨ ਦਾ ਆਧਾਰ ਹੈ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11 ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਐਨਐਸਐਸ ਵਿਭਾਗ ਦੇ ਮੁਖੀ ਪ੍ਰੋਫੈਸਰ ਰਿਸ਼ੂ ਬਾਲਾ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਯੋਗ ਦੀ ਮਹੱਤਤਾ ਸਮਝਾਉਂਦਿਆਂ ਵੱਖ-ਵੱਖ ਯੋਗਾ ਆਸਨ ਕਿਰਿਆਵਾਂ ਅਤੇ ਸਰੀਰਕ ਤੇ ਮਾਨਸਿਕ ਪੱਖ ਤੋਂ ਉਨ੍ਹਾਂ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰੋਫੈਸਰ ਗੁਰਪ੍ਰੀਤ ਕੌਰ, ਪ੍ਰੋਫੈਸਰ ਜਸਵੀਰ ਕੌਰ, ਪ੍ਰੋਫੈਸਰ ਜਸਪ੍ਰੀਤ ਕੌਰ, ਪ੍ਰੋਫੈਸਰ ਜੁਗਰਾਜ ਸਿੰਘ, ਪ੍ਰੋਫੈਸਰ ਅਮਨਦੀਪ ਕੌਰ, ਪ੍ਰੋਫੈਸਰ ਪ੍ਰਵੀਨ ਕੌਰ, ਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
ਸ਼ਿਸ਼ੂ ਮਾਡਲ ਸਕੂਲ ਨੇ ਮਨਾਇਆ-ਭੁਲੱਥ, (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਸਪੋਰਟਸ ਕਲੱਬ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਵਿਚ ਗਰਮੀਆਂ ਦੀਆਂ ਛੁੱਟੀਆਂ ਬਿਤਾ ਰਹੇ ਐਲ. ਕੇ.ਜੀ. ਕਲਾਸਾਂ ਤੋਂ ਲੈ ਕੇ 10 +2 ਕਲਾਸ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਯੋਗ ਸਾਧਨਾ ਦੇ ਅਭਿਆਸ ਕੀਤੇ ਗਏ | ਸਕੂਲ ਦੇ ਸਟਾਫ਼ ਵੱਲੋਂ ਸਪੋਰਟਸ ਕਲੱਬ ਦੇ ਨਿਰਦੇਸ਼ਾਂ ਅਨੁਸਾਰ ਆਪਣੀਆਂ ਆਪਣੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਨਿਰਦੇਸ਼ ਦੇ ਕੇ ਉਨ੍ਹਾਂ ਤੋਂ ਯੋਗ ਅਭਿਆਸ ਕਰਵਾਏ ਗਏ | ਇਸ ਵਿਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਪੂਰਨ ਸਹਿਯੋਗ ਕੀਤਾ ਗਿਆ | ਇਸ ਮੌਕੇ ਤੇ ਪਿ੍ੰਸੀਪਲ ਸੁਨੀਲ ਸ਼ਰਮਾ ਨੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ |