ਕਪੂਰਥਲਾ, 21 ਜੂਨ (ਵਿਸ਼ੇਸ਼ ਪ੍ਰਤੀਨਿਧ)-ਅੰਤਰਰਾਸ਼ਟਰੀ ਯੋਗ ਦਿਵਸ 'ਤੇ ਮਿਸ਼ਨ ਸਿਹਤ ਪੰਜਾਬ ਵਲੋਂ ਸਿਟੀ ਹਾਲ ਕਪੂਰਥਲਾ ਵਿਚ ਯੋਗਾ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸਦਾ ਉਦਘਾਟਨ ਦੀਪ ਜਲਾਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਖੋਜੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਣ ਲਈ ਯੋਗ ਅਪਣਾਉਣ | ਉਨ੍ਹਾਂ ਮਿਸ਼ਨ ਸਿਹਤ ਪੰਜਾਬ ਵਲੋਂ ਯੋਗ ਦਿਵਸ 'ਤੇ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਯੋਗਾ ਅਚਾਰੀਆ ਪ੍ਰਵੀਨ ਨੇ ਯੋਗ ਆਸਣ, ਪ੍ਰਾਣਾਯਾਮ ਤੇ ਹੋਰ ਗਤੀਵਿਧੀਆਂ ਕਰਵਾਈਆਂ | ਇਸ ਮੌਕੇ ਅਨਾਇਰਾ ਚੋਨਕਾਰੀਆ, ਸੁਨੀਤਾ ਖਿੱਲਣ ਤਹਿਸੀਲਦਾਰ, ਪੂਜਾ ਅਗਰਵਾਲ, ਪ੍ਰੀਤੀ ਸ਼ਰਮਾ, ਸੀਮਾ ਸੰਗਰ, ਭਾਜਪਾ ਦੇ ਸੀਨੀਅਰ ਆਗੂ ਯੱਗਦੱਤ ਐਰੀ, ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਰਵੀ ਕੁਮਾਰ, ਵਰਿੰਦਰ ਸੂਦ, ਹੇਮ ਰਾਜ, ਰਕੇਸ਼ ਸ਼ਰਮਾ, ਸੁਰਿੰਦਰ ਸਿੰਘ ਵਾਲੀਆ, ਬ੍ਰਹਮਪਾਲ, ਸੁਰਿੰਦਰ ਸਿੰਘ ਘੁੰਮਣ, ਹਿੰਦਪਾਲ ਸ਼ਰਮਾ, ਗਗਨ, ਦੀਪਕ, ਸੁਮਨ, ਅਲਕਾ, ਵਿਜੇ, ਆਸ਼ਾ ਰਾਣੀ, ਕੋਮਲ, ਸ਼ਬੀਨਾ ਆਦਿ ਹਾਜ਼ਰ ਸਨ |