03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਦੂਸਰੇ ਦਿਨ ਵੀ ਬੰਬੀਆਂਵਾਲ ਤੇ ਖੇੜਾ-ਜਮਸ਼ੇਰ ਦਾ ਟੁੱਟਾ ਰਿਹਾ ਸੰਪਰਕ

ਅਜੀਤ ਡੈਸਕ 03-09-2025
ਜਲੰਧਰ-ਬੰਬੀਆਂਵਾਲ ਤੇ ਖੇੜਾ-ਜਮਸ਼ੇਰ ਸੜਕ ਵਿਚਕਾਰ ਮੀਂਹ ਦੇ ਪਾਣੀ ਨਾਲ ਪਿਆ ਕਈ ਫੁੱਟ ਚੌੜਾ ਪਾੜ ਅੱਜ ਵੀ ਪੂਰਿਆ ਨਹੀਂ ਜਾ ਸਕਿਆ, ਜਿਸ ਕਾਰਨ ਅੱਜ ਲਗਾਤਾਰ ਦੂਸਰੇ ਦਿਨ ਵੀ ਇਸ ਸੜਕ 'ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਸੜਕ 'ਤੇ ਪਏ ਪਾੜ ਕਾਰਨ ਜਮਸ਼ੇਰ-ਖੇੜਾ ਨੂੰ ਆਉਣ ਜਾਣ ਵਾਲੇ ਲੋਕਾਂ ਨੂੰ ਮੈਕਡੋਨਲ ਰੋਡ ਦੇ ਉੱਪਰੋਂ ਦੀ ਕਈ ਕਿਲੋਮੀਟਰ ਦੂਰ ਦਾ ਸਫਰ ਤੈਅ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਇਸ ਪਾੜ ਨੂੰ ਤੁਰੰਤ ਪੂਰਿਆ ਜਾਵੇ, ਤਾਂ ਜੋ ਲੋਕਾਂ ਦੀਆਂ ਆਵਾਜਾਈ ਸੰਬੰਧੀ ਦਿੱਕਤਾਂ ਨੂੰ ਦੂਰ ਕੀਤਾ ਜਾ ਸਕੇ | ਇੱਥੇ ਦੱਸਣਯੋਗ ਹੈ ਕਿ ਇਸ ਸੜਕ 'ਤੇ ਦੋ ਥਾਵਾਂ 'ਤੇ ਵੱਡੇ ਪਾੜ ਪਏ ਹਨ, ਜਦਕਿ ਦਰਜਨਾਂ ਥਾਵਾਂ ਤੋਂ ਸੜਕ ਧੱਸ ਗਈ ਹੈ |

ਪਿਛਲੀ ਖ਼ਬਰ ਚਿੱਟੀ ਵੇਈਾ 'ਚ ਹੜ੍ਹ ਆਉਣ ਨਾਲ ਹਾਲਾਤ ਬਣੇ ਨਾਜ਼ੁਕ, ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ ਅਗਲੀ ਖ਼ਬਰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਹੜ੍ਹ ਪੀੜਤ ਲੋਕਾਂ ਦੇ ਹੱਕ 'ਚ ਸਰਕਾਰ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।