17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਚੰਗੇ ਮੇਕਅਪ ਉਤਪਾਦਾਂ ਦੀ ਵਰਤੋਂ ਨਾਲ ਔਰਤਾਂ ਦੀ ਸੁੰਦਰਤਾ 'ਚ ਆਉਂਦਾ ਨਿਖਾਰ- ਬਾਰਬੀ ਓਬਰਾਏ <br/>

ਅਜੀਤ ਡੈਸਕ 22-09-2025
ਕਪੂਰਥਲਾ, 21 ਸਤੰਬਰ (ਸਡਾਨਾ)-ਚੰਗੇ ਮਿਆਰ ਦੇ ਉਤਪਾਦਾਂ ਦੀ ਵਰਤੋਂ ਇਕ ਚੰਗੇ ਮੇਕਅਪ ਲਈ ਸਹਾਈ ਹੁੰਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਬਲੱਸ਼ ਵਿਦ ਬਾਰਬੀ' ਦੀ ਸੰਚਾਲਕ ਮੇਕਅਪ ਆਰਟਿਸਟ ਬਾਰਬੀ ਓਬਰਾਏ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਮੇਕਅਪ ਲਈ ਕਈ ਤਰ੍ਹਾਂ ਦੇ ਉਤਪਾਦ ਬਾਜ਼ਾਰ ਵਿਚ ਮੌਜੂਦ ਹਨ, ਪਰ ਚੰਗੇ ਉਤਪਾਦਾਂ ਦੀ ਵਰਤੋਂ ਨਾਲ ਹੀ ਵਧੀਆ ਮੇਕਅਪ ਕੀਤਾ ਜਾ ਸਕਦਾ ਹੈ ਤੇ ਕਈ ਵਾਰ ਮਾੜੇ ਮਿਆਰ ਦੇ ਉਤਪਾਦ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ | ਬਾਰਬੀ ਓਬਰਾਏ ਨੇ ਦੱਸਿਆ ਕਿ ਚੰਗੇ ਉਤਪਾਦ ਵਰਤਣ ਨਾਲ ਨਵੀਂ ਵਿਆਹੁਤਾ ਦੀ ਸੁੰਦਰਤਾ ਨੂੰ ਚਾਰਚੰਦ ਲੱਗ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਬਰਾਈਡਲ ਲਈ ਵੱਖ ਵੱਖ ਤਰ੍ਹਾਂ ਦੇ ਮੇਕਅਪ ਸਟਾਈਲ ਉਪਲਬੱਧ ਹਨ, ਕਿਉਂਕਿ ਆਉਣ ਵਾਲੇ ਤਿਉਹਾਰਾਂ ਦੇ ਦੌਰਾਨ ਔਰਤਾਂ ਆਪਣੀ ਸੁੰਦਰਤਾ ਨੂੰ ਨਿਖਾਰਣ ਲਈ ਇਨ੍ਹਾਂ ਬਿਊਟੀ ਉਤਪਾਦਾਂ ਦਾ ਇਸਤੇਮਾਲ ਕਰਦੀਆਂ ਹਨ ਤੇ ਉਨ੍ਹਾਂ ਨੂੰ ਹਮੇਸ਼ਾਂ ਚੰਗੇ ਉਤਪਾਦਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ |

ਪਿਛਲੀ ਖ਼ਬਰ ਡੱਲਾ ਸਾਹਿਬ ਵਿਖੇ ਭਾਈ ਲਾਲੂ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ <br/> ਅਗਲੀ ਖ਼ਬਰ ਜ਼ਿਆਦਾ ਉਚਾਈ ਤੱਕ ਲੱਦੇ ਟਰਾਲੇ 'ਚ ਫਸੀਆਂ ਹਾਈ ਵੋਲਟੇਜ ਤਾਰਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।