17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਜ਼ਿਆਦਾ ਉਚਾਈ ਤੱਕ ਲੱਦੇ ਟਰਾਲੇ 'ਚ ਫਸੀਆਂ ਹਾਈ ਵੋਲਟੇਜ ਤਾਰਾਂ <br/>

ਅਜੀਤ ਡੈਸਕ 22-09-2025
ਕਾਲਾ ਸੰਘਿਆਂ, 21 ਸਤੰਬਰ (ਬਲਜੀਤ ਸਿੰਘ ਸੰਘਾ)-ਬੀਤੀ ਰਾਤ ਕਰੀਬ 10 ਤੋਂ 11 ਵਜੇ ਦੇ ਵਿਚਕਾਰ ਕਾਲ਼ਾ ਸੰਘਿਆਂ ਤੋਂ ਤਲਵੰਡੀ ਮਾਧੋ ਰੋਡ ਤੇ ਕਾਲਾ ਸੰਘਿਆਂ ਡਰੇਨ 'ਤੇ ਬਣੇ ਪੁਲ ਤੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਵਿਚ ਇਕ ਟਰਾਲਾ ਜੋ ਜ਼ਿਆਦਾ ਉਚਾਈ ਤੱਕ ਲੱਦਿਆ ਹੋਣ ਕਰਕੇ ਫਸ ਗਿਆ, ਜਿਸ ਕਾਰਨ ਤਾਰਾਂ ਟੁੱਟਣ ਕਾਰਨ 6 ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ | ਬਿਜਲੀ ਠੀਕ ਕਰ ਰਹੇ ਪਾਵਰਕਾਮ ਦੇ ਮੁਲਾਜ਼ਮਾਂ ਨਾਲ ਮੌਜੂਦ ਜੇ.ਈ. ਜਸਵੀਰ ਸਿੰਘ ਨੇ ਦੱਸਿਆ ਕਿ ਪਤਾ ਲੱਗਿਆ ਹੈ ਕਿ ਇਕ ਰੋਡ ਬਣਾਉਣ ਵਾਲੀ ਕੰਪਨੀ ਦਾ ਇਸੇ ਰੋਡ 'ਤੇ ਪਲਾਂਟ ਲੱਗਿਆ ਹੋਇਆ ਹੈ, ਜਿਸ ਦਾ ਕੰਮ ਅੱਜ-ਕੱਲ੍ਹ ਬੰਦ ਵਾਂਗ ਹੈ ਅਤੇ ਪਲਾਂਟ 'ਤੇ ਮੌਜੂਦ ਮਿਕਸਰ ਡਰੰਮਾਂ ਨੂੰ ਇਕ ਵੱਡੇ ਟਰਾਲਿਆਂ 'ਤੇ ਲੱਦ ਕੇ ਇਥੱੋਂ ਲਿਜਾਣ ਮੌਕੇ ਉਨ੍ਹਾਂ ਡਰੰਮਾਂ ਦੀ ਉਚਾਈ ਬਹੁਤ ਜ਼ਿਆਦਾ ਸੀ ਅਤੇ ਡਰਾਈਵਰ ਦੀ ਅਣਗਹਿਲੀ ਕਾਰਨ ਟਰਾਲੇ 'ਤੇ ਲੱਦਿਆ ਮਿਕਸਰ ਡਰੰਮ ਪੁਲ ਤੋਂ ਲੰਘਦੀਆਂ ਰਾਤਾਂ ਵਿਚ ਫਸ ਗਿਆ ਅਤੇ ਡਰਾਈਵਰ ਨੇ ਗੱਡੀ ਰੋਕਣ ਦੀ ਬਜਾਏ ਅੱਗੇ ਲੈ ਕੇ ਲੰਘ ਗਿਆ ਜਿਸ ਕਾਰਨ ਮਹਿਕਮੇ ਦਾ ਵੱਡਾ ਨੁਕਸਾਨ ਹੋਇਆ ਅਤੇ ਪਿੰਡ ਰਹੀਮਪੁਰ, ਆਧੀ, ਸੰਧੂ ਚੱਠਾ, ਕੇਸਰਪੁਰ, ਮੰਡੇਰ ਦੋਨਾ ਅਤੇ ਜੱਲੋਵਾਲ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਵੀ ਬੰਦ ਹੋ ਗਈ, ਜਿਸ ਕਾਰਨ 6 ਪਿੰਡਾਂ ਦੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਕਿਹਾ ਕਿ ਪਲਾਂਟ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਇਹ ਦੋ ਟਰਾਲਿਆਂ 'ਚ ਡਰੰਮ ਲੱਦੇ ਹੋਏ ਸਨ ਅਤੇ ਪਿੱਛੇ ਵਾਲੇ ਟਰਾਲੇ ਦੇ ਡਰਾਈਵਰ ਨੇ ਜਦੋਂ ਇਹ ਹਾਦਸਾ ਵੇਖਿਆ ਤਾਂ ਉਹ ਪਿੱਛੇ ਪਲਾਂਟ 'ਤੇ ਮੁੜ ਗਿਆ ਜਦਕਿ ਪਹਿਲਾਂ ਵਾਲੇ ਟਰਾਲੇ ਦਾ ਡਰਾਈਵਰ ਨੁਕਸਾਨ ਕਰਦਾ ਹੋਇਆ ਚਲਾ ਗਿਆ | ਮੌਕੇ 'ਤੇ ਇਕੱਤਰ ਪਿੰਡ ਸੰਧੂ ਚੱਠਾ ਦੇ ਸਰਪੰਚ ਪਤੀ ਡਾ. ਸਤਪਾਲ, ਸਾਬਕਾ ਪੰਚ ਲਹਿੰਬਰ ਸਿੰਘ ਢਿੱਲੋਂ, ਨੌਜਵਾਨ ਆਗੂ ਸਤਵਿੰਦਰ ਸਿੰਘ ਸੋਹਲ ਸੋਨੂੰ ਆਦਿ ਨੇ ਕਿਹਾ ਕਿ ਇਹ ਰੋਡ ਬਹੁਤ ਜ਼ਿਆਦਾ ਚੱਲਦਾ ਹੈ ਅਤੇ ਡਰਾਈਵਰ ਵੱਲੋਂ ਕੀਤੀ ਅਣਗਹਿਲੀ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜਿਸ ਵਿਚ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ | ਉਨ੍ਹਾਂ ਕਿਹਾ ਕਿ ਕੰਪਨੀ ਅਤੇ ਡਰਾਈਵਰ 'ਤੇ ਵਰਤੀ ਇਸ ਵੱਡੀ ਅਣਗਹਿਲੀ ਲਈ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ | ਇਸ ਸੰਬੰਧੀ ਜਦੋਂ ਰੋਡ ਬਣਾਉਣ ਵਾਲ਼ੀ ਕੰਪਨੀ ਦੇ ਅਧਿਕਾਰੀ ਸੈਫ਼ ਖ਼ਾਨ ਨਾਲ਼ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪਲਾਂਟ ਬੰਦ ਹੈ ਅਤੇ ਮੇਰੀ ਡਿਊਟੀ ਕਰਨਾਟਕਾ ਵਿਖੇ ਹੈ | ਸੈਫ਼ ਖ਼ਾਨ ਨੇ ਕਿਹਾ ਕਿ ਉਹ ਟੈਲੀਫ਼ੋਨ ਕਰਕੇ ਇਸ ਸਬੰਧੀ ਪਤਾ ਕਰਕੇ ਫਿਰ ਦੱਸਣਗੇ ਅਤੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ ਪਰ ਦੁਬਾਰਾ ਸੈਫ਼ ਖ਼ਾਨ ਦਾ ਕੋਈ ਟੈਲੀਫ਼ੋਨ ਨਹੀਂ ਆਇਆ |

ਪਿਛਲੀ ਖ਼ਬਰ ਚੰਗੇ ਮੇਕਅਪ ਉਤਪਾਦਾਂ ਦੀ ਵਰਤੋਂ ਨਾਲ ਔਰਤਾਂ ਦੀ ਸੁੰਦਰਤਾ 'ਚ ਆਉਂਦਾ ਨਿਖਾਰ- ਬਾਰਬੀ ਓਬਰਾਏ <br/> ਅਗਲੀ ਖ਼ਬਰ ਮਾਤਾ ਨਵ ਦੁਰਗਾ ਮੰਦਰ ਵਿਖੇ ਸਾਲਾਨਾ ਜਗਰਾਤਾ ਪਹਿਲੀ ਅਕਤੂਬਰ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।