ਕਪੂਰਥਲਾ (ਅਮਰਜੀਤ ਸਿੰਘ ਸਡਾਨਾ), 3 ਅਕਤੂਬਰ - ਪੰਜਾਬ ਦੇ ਖ਼ੁਰਾਕ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਅੱਜ ਨਵੀਂ ਦਾਣਾ ਮੰਡੀ ਕਪੂਰਥਲਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਮੰਡੀ ਵਿਖੇ ਇਕ ਅਕਤੂਬਰ ਤੋਂ ਸ਼ੁਰੂ ਹੋਈ ਝੋਨੇ ਦੇ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਅੰਦਰ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਰਕਾਰੀ ਰੇਟ ਦੇ ਉੱਤੇ ਐਮ.ਐਸ.ਪੀ. 'ਤੇ ਝੋਨੇ ਦੀ ਖ਼ਰੀਦ ਹੋਵੇਗੀ । ਉਨ੍ਹਾਂ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਕਿਹਾ ਕਿ ਸੈਲਰਾਂ ਵਿਚ ਪਹਿਲਾਂ ਹੀ ਫ਼ਸਲ ਪਈ ਹੈ ਤੇ ਉਹ ਕੇਂਦਰ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਨ ਕਿ ਸੈਲਰ ਖਾਲੀ ਕਰਵਾਏ ਜਾਣ ਤਾਂ ਜੋ ਝੋਨੇ ਦੀ ਫ਼ਸਲ ਜੋ ਕਿ ਮੰਡੀਆਂ ਵਿਚੋਂ ਖਰੀਦੀ ਜਾ ਰਹੀ ਹੈ ਉਸ ਨੂੰ ਸੈਲਰਾਂ ਵਿਚ ਸਮੇਂ ਸਿਰ ਲਗਵਾਇਆ ਜਾ ਸਕੇ ।
ਤਾਜ਼ਾ ਖ਼ਬਰਾਂ
Free
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਨਵੀਂ ਦਾਣਾ ਮੰਡੀ ਦਾ ਦੌਰਾ
ਕਪੂਰਥਲਾ (ਅਮਰਜੀਤ ਸਿੰਘ ਸਡਾਨਾ), 3 ਅਕਤੂਬਰ - ਪੰਜਾਬ ਦੇ ਖ਼ੁਰਾਕ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਅੱਜ ਨਵੀਂ ਦਾਣਾ ਮੰਡੀ ਕਪੂਰਥਲਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਮੰਡੀ ਵਿਖੇ ਇਕ ਅਕਤੂਬਰ ਤੋਂ ਸ਼ੁਰੂ ਹੋਈ...
ਅਜੀਤ ਡੈਸਕ
03-10-2026