15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਆੜ੍ਹਤ ਯੂਨੀਅਨ ਬੇਗੋਵਾਲ ਦੀ ਅਹਿਮ ਮੀਟਿੰਗ

ਅਜੀਤ ਡੈਸਕ 22-09-2025
ਬੇਗੋਵਾਲ, 21 ਸਤੰਬਰ (ਸੁਖਜਿੰਦਰ ਸਿੰਘ)-ਆੜ੍ਹਤ ਯੂਨੀਅਨ ਬੇਗੋਵਾਲ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਰਾਜਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ ਫੂਡ ਕਿੰਗ ਰੈਸਟੋਰੈਂਟ ਬੇਗੋਵਾਲ ਵਿਚ ਹੋਈ | ਇਸ ਮੌਕੇ ਜਿੱਥੇ ਝੋਨੇ ਦੇ ਸੀਜ਼ਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ, ਉੱਥੇ ਹੀ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਜਾਨੀ ਮਾਲੀ ਨੁਕਸਾਨ 'ਤੇ ਚਿੰਤਾ ਜ਼ਾਹਿਰ ਕੀਤੀ ਗਈ | ਇਸ ਮੌਕੇ ਸਮੂਹ ਆੜ੍ਹਤ ਯੂਨੀਅਨ ਨੇ ਸਰਕਾਰ ਤੋਂ ਅਪੀਲ ਵੀ ਕੀਤੀ ਕਿ ਪੀੜਤਾਂ ਪਰਿਵਾਰਾਂ ਨੂੰ ਉਨ੍ਹਾਂ ਦੀ ਭਰਪਾਈ ਲਈ ਲੋੜੀਂਦਾ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਸਮੂਹ ਆੜ੍ਹਤ ਯੂਨੀਅਨ ਵਲੋਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ ਝੋਨੇ ਦੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤੇ ਲਿਫ਼ਟਿੰਗ ਦਾ ਪ੍ਰਬੰਧ ਸਮੇਂ ਸਮੇਂ ਸਿਰ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਫ਼ਸਲ ਸਮੇਂ ਨਾਲ ਵਿਕ ਕੇ ਉਨ੍ਹਾਂ ਨੂੰ ਪੈਸੇ ਵੀ ਸਮੇਂ ਸਿਰ ਮਿਲ ਜਾਣ | ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ੈਲਰਾਂ ਦੇ ਆਰ ਉ ਸਮੇਂ ਸਿਰ ਕੱਟੇ ਜਾਣ ਤਾਂ ਜੋ ਕਿਸੇ ਨੂੰ ਕਿਸੇ ਤਰਾਂ ਬਾਰਦਾਨੇ ਦੀ ਕੋਈ ਸਮੱਸਿਆ ਨਾ ਆਵੇ | ਅੰਤ ਵਿਚ ਮਾਰਕੀਟ ਕਮੇਟੀ ਭੁਲੱਥ ਤੋਂ ਵੀ ਮੰਗ ਕੀਤੀ ਕਿ ਬੇਗੋਵਾਲ ਮੰਡੀ ਵਿਚ ਫੜ ਬਹੁਤ ਘੱਟ ਹਨ ਮੰਡੀ ਦੇ ਨਾਲ ਲੱਗਦੀ ਪੰਚਾਇਤ ਦੀ 8 ਏਕੜ ਜ਼ਮੀਨ ਖ਼ਰੀਦ ਕਰਕੇ ਫੜ ਹੋਰ ਵੱਡਾ ਬਣਾਇਆ ਜਾਵੇ | ਇਸ ਮੌਕੇ ਗੁਰਦੀਪ ਸਿੰਘ ਤੁਲੀ, ਹਰਜਿੰਦਰ ਸਿੰਘ ਚੌਹਾਨ, ਬਲਜਿੰਦਰ ਸਿੰਘ ਟਾਂਡੀ, ਕਿਰਨਜੀਤ ਸਿੰਘ, ਨਰਿੰਦਰਜੀਤ ਸਿੰਘ ਗੁਲੂ, ਜਤਿੰਦਰ ਸਿੰਘ ਗਿੰਨੀ, ਰਾਮ ਕੁਮਾਰ, ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ, ਤਰਸੇਮ ਲਾਲ ਮਹਿਤਾ, ਅਮਰਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਦਾਲਤ ਵਲੋਂ ਫਗਵਾੜਾ ਦੇ ਰੈਸਟ ਹਾਊਸ ਨੂੰ ਨਿਲਾਮ ਕਰਨ ਦੇ ਹੁਕਮ ਜਾਰੀ <br/> ਅਗਲੀ ਖ਼ਬਰ ਭੁਲੱਥ ਹਲਕੇ ਅੰਦਰ ਵਿਕਾਸ ਦੇ ਕੰਮ ਪਿਛਲੇ ਕਰੀਬ 9 ਸਾਲਾਂ ਤੋਂ ਠੱਪ- ਤੱਖਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।