15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅਦਾਲਤ ਵਲੋਂ ਫਗਵਾੜਾ ਦੇ ਰੈਸਟ ਹਾਊਸ ਨੂੰ ਨਿਲਾਮ ਕਰਨ ਦੇ ਹੁਕਮ ਜਾਰੀ <br/>

ਅਜੀਤ ਡੈਸਕ 22-09-2025
ਫਗਵਾੜਾ, 21 ਸਤੰਬਰ (ਹਰਜੋਤ ਸਿੰਘ ਚਾਨਾ)-ਕਰੀਬ 23 ਸਾਲ ਪਹਿਲਾ ਮੇਹਲੀ-ਮੇਹਟਾਂ ਬਾਈਪਾਸ ਬਣਾਉਣ ਲਈ ਸਰਕਾਰ ਵਲੋਂ ਐਕਵਾਇਰ ਕੀਤੀ ਜ਼ਮੀਨ ਦੀ ਕੀਮਤ ਅਦਾ ਨਾ ਕਰਨ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਫਗਵਾੜਾ ਦੇ ਸਰਕਾਰੀ ਰੈਸਟ ਹਾਊਸ ਨੂੰ ਅਟੈੱਚ ਕਰਕੇ ਨਿਲਾਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ | ਕਪੂਰਥਲਾ ਦੇ ਐਡਵੋਕੇਟ ਗੁਰਜਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜ਼ਮੀਨ ਸੁਰਿੰਦਰ ਸਿੰਘ ਵਾਲੀਆ ਦੀ ਸੀ ਉਨ੍ਹਾਂ ਦੀ ਮੌਤ ਹੋਣ ਕਰਕੇ ਇਹ ਜ਼ਮੀਨ ਉਨ੍ਹਾਂ ਦੇ ਵਾਰਸਾਂ ਦੇ ਨਾਮ ਹੋਈ ਸੀ ਪਰ ਵਾਰਸਾਂ ਨੂੰ 35 ਲੱਖ ਰੁਪਏ ਦੇ ਕਰੀਬ ਰਾਸ਼ੀ ਨਾ ਮਿਲਣ ਕਰਕੇ ਅਦਾਲਤ 'ਚ ਕੇਸ ਚੱਲ ਰਿਹਾ ਸੀ | ਜਿਸ ਸਬੰਧੀ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਨੇ ਹੁਕਮ ਜਾਰੀ ਕੀਤੇ ਹਨ ਤੇ 30 ਸਤੰਬਰ ਨੂੰ ਇਸ ਦੀ ਅਗਲੀ ਕਾਰਵਾਈ ਨਿਸ਼ਚਿਤ ਕੀਤੀ ਗਈ ਹੈ | ਇਸ ਸਬੰਧੀ ਮਾਲ ਵਿਭਾਗ ਵਲੋਂ ਵੀ ਫ਼ਰਦ 'ਚ ਵਿਸ਼ੇਸ਼ ਕਥਨ ਦਰਜ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਵਾਲੀਆ ਜਿਨ੍ਹਾਂ ਦੀ 2020 'ਚ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ, ਲੜਕਾ ਜਸਵਿੰਦਰ ਸਿੰਘ ਤੇ ਸਤਿੰਦਰ ਕੌਰ ਵਲੋਂ ਇਹ ਕੇਸ ਦੀ ਪੈਰਵਾਈ ਕੀਤੀ ਗਈ, ਜਦਕਿ ਉਨ੍ਹਾਂ ਦੇ ਇਕ ਲੜਕੇ ਦੀ ਮੌਤ ਹੋ ਚੁੱਕੀ ਹੈ |

ਪਿਛਲੀ ਖ਼ਬਰ ਐਲੂਮਨੀ ਐਸੋਸੀਏਸ਼ਨ 'ਰਕੋਸਾ' ਨੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ <br/> ਅਗਲੀ ਖ਼ਬਰ ਆੜ੍ਹਤ ਯੂਨੀਅਨ ਬੇਗੋਵਾਲ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।