15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਐਲੂਮਨੀ ਐਸੋਸੀਏਸ਼ਨ 'ਰਕੋਸਾ' ਨੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ <br/>

ਅਜੀਤ ਡੈਸਕ 22-09-2025
ਫਗਵਾੜਾ, 21 ਸਤੰਬਰ (ਹਰਜੋਤ ਸਿੰਘ ਚਾਨਾ)-ਰਾਮਗੜ੍ਹੀਆ ਕਾਲਜ ਫਗਵਾੜਾ ਦੇ ਪੁਰਾਣੇ ਵਿਦਿਆਰਥੀਆਂ ਦੀ ਐਲੂਮਨੀ ਐਸੋਸੀਏਸ਼ਨ 'ਰਕੋਸਾ' ਨੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ 50 ਹਜ਼ਾਰ ਰੁਪਏ ਵਜ਼ੀਫ਼ਿਆਂ ਦੀ ਵੰਡ ਕੀਤੀ | ਰਾਮਗੜ੍ਹੀਆ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ (ਰਕੋਸਾ) ਨੇ ਪ੍ਰਧਾਨ ਬਲਬੀਰ ਸਿੰਘ ਸੂਦਨ, ਸੇਵਾ-ਮੁਕਤ ਆਈ.ਏ.ਐੈਸ. ਤੇ ਸਾਬਕਾ ਗ੍ਰਹਿ ਸਕੱਤਰ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਵੰਡੇ ਗਏ | ਇਨ੍ਹਾਂ ਵਜ਼ੀਫ਼ਿਆਂ 'ਚ ਦੋ ਵਿਦਿਆਰਥੀਆਂ ਨੂੰ ਦਸ-ਦਸ ਹਜ਼ਾਰ ਰੁਪਏ ਤੇ 4 ਵਿਦਿਆਰਥੀਆਂ ਨੂੰ 7500 ਰੁਪਏ ਦੀ ਰਾਸ਼ੀ ਦਿੱਤੀ ਗਈ | ਇਸ ਮੌਕੇ ਰਕੋਸਾ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਭੱਟੀ, ਕਾਲਜ ਪਿ੍ੰਸੀਪਲ ਡਾ. ਮਨਜੀਤ ਸਿੰਘ ਅਹੁਦੇਦਾਰ ਤੇ ਸਟਾਫ਼ ਮੈਂਬਰ ਹਾਜ਼ਰ ਸਨ | ਇਸ ਉਪਰੰਤ ਰਕੋਸਾ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਬਲਬੀਰ ਸਿੰਘ ਸੂਦਨ ਨੇ ਕੀਤੀ | ਉਨ੍ਹਾਂ ਰਕੋਸਾ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ | ਇਸ ਮੌਕੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪੋ੍ਰ. ਧਰਮਜੀਤ ਸਿੰਘ ਬੰਗਾ ਨੇ ਕਿਹਾ ਕਿ ਨੈਸ਼ਨਲ ਅਸੈਸਮੈਂਟ ਤੇ ਨੈਕ ਵਲੋਂ ਉੱਚ ਸਿੱਖਿਆ ਨਾਲ ਸਬੰਧਿਤ ਵਿੱਦਿਅਕ ਅਦਾਰਿਆਂ ਦਾ ਮੁਲਾਂਕਣ ਕਰਨ ਵਾਲੇ ਐਲੂਮਨੀ ਐਸੋਸੀਏਸ਼ਨ ਨੂੰ ਇਕ ਅਹਿਮ ਹਿੱਸਾ ਮੰਨਿਆ ਜਾਂਦਾ ਹੈ | ਇਸ ਮੌਕੇ ਉਨ੍ਹਾਂ ਵਿਦਿਆਰਥੀ ਜੀਵਨ-ਕਾਲ ਦੇ 'ਸੁਨਹਿਰੀ' ਦਿਨਾਂ ਨੂੰ ਵੀ ਯਾਦ ਕੀਤਾ ਤੇ ਆਪਣੇ ਤਜਰਬੇ ਸਾਂਝੇ ਕੀਤੇ | ਇਸ ਸਮੇਂ 'ਰਕੋਸਾ' ਦੇ ਮੈਂਬਰ ਸੇਵਾ ਮੁਕਤ ਕਮਾਡੈਂਟ ਗਿਆਨ ਸਿੰਘ ਦੀ ਬੇਵਕਤੀ ਮੌਤ ਉੱਪਰ ਅਫ਼ਸੋਸ ਕੀਤਾ ਤੇ ਵਿੱਛੜੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਦਾ ਮੋਨ ਧਾਰਿਆ | ਮੀਟਿੰਗ 'ਚ ਬੀ.ਅੇੈਸ. ਸੂਦਨ, ਸ.ਸ.ਭੱਟੀ, ਜਗਦੀਸ਼ ਮਹੇ, ਪ੍ਰੋ. ਜਸਵੰਤ ਸਿੰਘ ਗੰਡਮ, ਕਰਨਲ (ਰਿਟ.) ਵਰਿੰਦਰ ਜੁਨੇਜਾ, ਬਲਵਿੰਦਰ ਸਿੰਘ ਜੱਸਲ, ਡੀ.ਅੇੈਸ.ਪਰਮਾਰ, ਪੀ.ਪੀ.ਪੱਬੀ, ਮਨੋਜ ਮਿੱਢਾ, ਰਾਮ ਲੁਭਾਇਆ, ਹਕੂਮਤ ਰਾਏ ਸ਼ਾਮਿਲ ਸਨ |

ਪਿਛਲੀ ਖ਼ਬਰ ਬਾਬਾ ਮੱਸਾ ਸਿੰਘ ਦੀ ਬਰਸੀ ਮਨਾਈ <br/> ਅਗਲੀ ਖ਼ਬਰ ਅਦਾਲਤ ਵਲੋਂ ਫਗਵਾੜਾ ਦੇ ਰੈਸਟ ਹਾਊਸ ਨੂੰ ਨਿਲਾਮ ਕਰਨ ਦੇ ਹੁਕਮ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।