ਕਪੂਰਥਲਾ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਰਾਸ਼ਟਰੀ ਅੰਕੜਾ ਦਫ਼ਤਰ (ਐੱਨ.ਐੱਸ.ਓ.) ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਜਲੰਧਰ ਵਿਚਲੇ ਖੇਤਰੀ ਦਫ਼ਤਰ ਵਲੋਂ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਵਿਖੇ ਇਕ ਸੈਮੀਨਾਰ ਤੇ ਲੇਖ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸੈਮੀਨਾਰ ਦਾ ਉਦਘਾਟਨ ਪਲਵੀ ਅਗਰਵਾਲ ਸ੍ਰੀਵਾਸਤਵ ਸੰਯੁਕਤ ਡਾਇਰੈਕਟਰ ਅਤੇ ਖੇਤਰੀ ਮੁਖੀ ਰਾਸ਼ਟਰੀ ਅੰਕੜਾ ਦਫ਼ਤਰ ਜਲੰਧਰ ਨੇ ਕੀਤਾ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਰਾਸ਼ਟਰੀ ਨਿਰਮਾਣ ਵਿਚ ਰਾਸ਼ਟਰੀ ਅੰਕੜਾ ਦਫ਼ਤਰ ਦੇ ਮਹੱਤਵ ਅਤੇ ਯੋਗਦਾਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਮੌਕੇ ਰਾਸ਼ਟਰੀ ਅੰਕੜਾ ਦਫ਼ਤਰ ਤੇ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਵੱਖ-ਵੱਖ ਫੈਕਲਟੀ ਮੈਂਬਰਾਂ ਨੇ ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੀ ਭੂਮਿਕਾ ਤੇ ਮੰਤਰਾਲੇ ਦੀ ਵੈੱਬਸਾਈਟ ਤੋਂ ਡਾਟਾ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਦਿੱਤੀ | ਯੂਨੀਵਰਸਿਟੀ ਦੇ ਸਹਾਇਕ ਰਜਿਸਟਰਾਰ (ਸਿਖਲਾਈ ਤੇ ਪਲੇਸਮੈਂਟ) ਮੋਹਿਤ ਜੈਨ ਨੇ ਵੀ ਸੰਬੋਧਨ ਕੀਤਾ | ਇਸੇ ਦੌਰਾਨ ਕਰਵਾਏ ਗਏ ਲੇਖ ਮੁਕਾਬਲੇ ਵਿਚ ਅੰਸ਼ੂਲ ਸਿੰਘ ਨੇ ਪਹਿਲਾ, ਅਲੀਸ਼ਾ ਨੇ ਦੂਜਾ ਤੇ ਅਨਵੀ ਤਿਆਗੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸੈਮੀਨਾਰ ਵਿਚ ਡਿਪਟੀ ਡਾਇਰੈਕਟਰ ਹਰਬਲਾਸ, ਸਹਾਇਕ ਡਾਇਰੈਕਟਰ ਅਰੁਣ ਕੁਮਾਰ, ਸੀਨੀਅਰ ਅੰਕੜਾ ਅਧਿਕਾਰੀ ਉਮੇਸ਼ ਕੁਮਾਰ ਿਲੰਬੂ, ਬਲਰਾਮ ਸਿੰਘ, ਮਨੀਸ਼ਾ, ਗੌਰਵ ਜੈਨ, ਪੂਜਾ ਜੋਸ਼ੀ, ਸ਼ਿਵਮ ਤਿਆਗੀ, ਮੁਹੰਮਦ ਤਾਰਿਕ, ਅਸ਼ੋਕ ਕੁਮਾਰ, ਰਵਿੰਦਰ, ਜੈਸਮੀਨ ਅਤੇ ਸ਼ਿਵਾਨੀ ਆਦਿ ਹਾਜ਼ਰ ਸਨ |