15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਫ਼ੈਸਲਾ ਕਰਨ ਦੇ ਬਹਾਨੇ ਬੁਲਾ ਕੇ ਨੌਜਵਾਨਾਂ ਦੀ ਕੁੱਟਮਾਰ, ਜ਼ਖ਼ਮੀ <br/>

ਅਜੀਤ ਡੈਸਕ 17-10-2025
ਫਗਵਾੜਾ, 16 ਅਕਤੂਬਰ (ਹਰਜੋਤ ਸਿੰਘ ਚਾਨਾ)-ਕੁਝ ਦਿਨ ਪਹਿਲਾ ਹੋਈ ਲੜਾਈ ਦਾ ਫ਼ੈਸਲਾ ਕਰਨ ਲਈ ਬੁਲਾ ਕੇ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਆਂਸ਼ੂ ਨੇ ਦੱਸਿਆ ਕਿ ਉਨ੍ਹਾਂ ਦੀ ਕੁਝ ਦਿਨ ਪਹਿਲਾ ਰਿਸ਼ੂ ਨਾਮੀ ਨੌਜਵਾਨ ਨਾਲ ਲੜਾਈ ਝਗੜਾ ਹੋਇਆ ਸੀ ਤੇ ਉਸ ਨੂੰ ਉਕਤ ਨੌਜਵਾਨ ਦਾ ਫ਼ੋਨ ਆਇਆ ਕਿ ਆਪਾਂ ਮਿਲ ਕੇ ਇਸ ਗੱਲ ਨੂੰ ਖ਼ਤਮ ਕਰੀਏ ਤੇ ਇਸ ਨੂੰ ਗੱਲਾ 'ਚ ਫ਼ਸਾ ਕੇ ਪ੍ਰੀਤ ਨਗਰ ਪਾਰਕ 'ਚ ਬੁਲਾ ਲਿਆ ਜਿੱਥੇ ਉਹ ਆਪਣੇ ਸਾਥੀ ਸੁਖਵੀਰ ਸਿੰਘ ਨਾਲ ਚਲਾ ਗਿਆ ਤੇ ਉੱਥੇ ਪਹਿਲਾ ਤੋਂ ਹੀ ਕਰੀਬ ਇੱਕ ਦਰਜਨ ਤੋਂ ਵੱਧ ਨੌਜਵਾਨ ਮੌਜੂਦ ਸਨ ਜਿਨ੍ਹਾਂ ਉਸ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਤੇ ਫ਼ਰਾਰ ਹੋ ਗਏ | ਜ਼ਖਮੀਆਂ ਦੀ ਪਛਾਣ ਪਿ੍ਆਂਸ਼ੂ ਤੇ ਸੁਖਵੀਰ ਸਿੰਘ ਵਾਸੀ ਕੋਟਰਾਣੀ ਵਜੋਂ ਹੋਈ ਹੈ | ਪੁਲੀਸ ਨੂੰ ਘਟਨਾ ਸਬੰਧੀ ਸੂਚਨਾ ਦਿੱਤੀ ਗਈ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ |

ਪਿਛਲੀ ਖ਼ਬਰ ਕੈਂਬਰਿਜ ਸਕੂਲ ਦੀਆਂ ਵਿਦਿਆਰਥਣਾਂ ਨੇ ਬੈਡਮਿੰਟਨ ਜ਼ੋਨਲ ਟੂਰਨਾਮੈਂਟ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਰਾਸ਼ਟਰੀ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਨੇ ਪੀ.ਟੀ.ਯੂ. 'ਚ ਕਰਵਾਇਆ ਸੈਮੀਨਾਰ ਤੇ ਲੇਖ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।