ਫਗਵਾੜਾ, 16 ਅਕਤੂਬਰ (ਚਾਨਾ)-ਪੰਜਾਬ ਸਕੂਲ ਗਰਲਜ਼ ਬੈਡਮਿੰਟਨ ਜ਼ੋਨਲ ਟੂਰਨਾਮੈਂਟ 'ਚ ਕੈਂਬਰਿਜ ਸਕੂਲ ਦੀਆਂ ਵਿਦਿਆਰਥਣਾਂ ਨੇ ਬੈਡਮਿੰਟਨ ਜ਼ੋਨਲ ਟੂਰਨਾਮੈਂਟ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ 10 ਸੋਨੇ ਦੇ ਤਗਮੇ ਜਿੱਤੇ ਹਨ | ਅੰਡਰ-14 ਵਰਗ 'ਚ ਸਕੂਲ ਦੀ ਟੀਮ ਨੇ ਮੁਕਾਬਲੇ 'ਚ ਜੀ.ਐੱਚ.ਐੱਸ. ਮੇਹਟਾਂ ਸਕੂਲ ਦੀ ਟੀਮ ਤੋਂ 2-0 ਨਾਲ ਜਿੱਤ ਹਾਸਲ ਕੀਤੀ | ਅੰਡਰ-17 ਵਰਗ 'ਚ ਸਕੂਲ ਦੀਆਂ ਲੜਕੀਆਂ ਨੇ ਜੀ.ਐਚ.ਐਸ ਖਜ਼ੂਰਲਾ ਨੰੂ 2-0 ਤੋਂ ਹਰਾ ਕੇ ਜਿੱਤ ਹਾਸਲ ਕੀਤੀ | ਉਨ੍ਹਾਂ ਦੱਸਿਆ ਕਿ ਸਕੂਲ ਦੀਆਂ 14 ਵਿਦਿਆਰਥਣਾਂ ਜ਼ਿਲ੍ਹਾ ਪੱਧਰ ਲਈ ਨਿਯੁਕਤ ਹੋਈਆਂ ਹਨ | ਪਿ੍ੰ. ਜ਼ੋਰਾਵਰ ਸਿੰਘ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਜਿੱਤ ਨਾ ਕੇਵਲ ਸਕੂਲ ਦੀ ਨਹੀਂ ਬਲਕਿ ਪੂਰੇ ਖੇਤਰ ਲਈ ਮਾਣ ਵਾਲੀ ਗੱਲ ਹੈ |