11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਤਿਉਹਾਰਾਂ ਦੇ ਸੀਜ਼ਨ ਦੌਰਾਨ ਡਿਸਪੈਂਸਰੀ ਦਾ ਸਟਾਫ਼ ਮੌਜਾਂ ਮਾਣਨ 'ਚ ਵਿਅਸਤ <br/>

ਅਜੀਤ ਡੈਸਕ 19-10-2025
ਖਲਵਾੜਾ, 18 ਅਕਤੂਬਰ (ਮਨਦੀਪ ਸਿੰਘ ਸੰਧੂ)-ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਨਜ਼ਦੀਕ ਆਉਂਦਿਆਂ ਹੀ ਸਰਕਾਰੀ ਮਹਿਕਮਿਆਂ ਦੇ ਸਟਾਫ਼ ਮੈਂਬਰਾਂ ਵਲੋਂ ਮੌਜਾਂ ਮਾਨਣ ਦੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ | ਜਿਸ ਦੇ ਚੱਲਦਿਆਂ ਅੱਜ ਜਦੋਂ ਨਜ਼ਦੀਕੀ ਪਿੰਡ ਢੱਕ ਪੰਡੋਰੀ ਦਾ ਦੌਰਾ ਕੀਤਾ ਗਿਆ ਤਾਂ ਸਰਕਾਰੀ ਸਿਹਤ ਕੇਂਦਰ ਬੰਦ ਪਾਇਆ ਗਿਆ ਪ੍ਰੰਤੂ ਨਾਲ ਲੱਗਦਾ ਆਯੂਸ਼ਮਾਨ ਆਰੋਗਿਆ ਕੇਂਦਰ ਖੁੱਲਾ ਮਿਲਿਆ ਪਰ ਉਸ ਦੇ ਅੰਦਰ ਕੋਈ ਵੀ ਸਟਾਫ਼ ਮੈਂਬਰ ਮੌਜੂਦ ਨਹੀਂ ਸੀ | ਜਦੋਂ ਇਸ ਦੇ ਅੰਦਰ ਜਾ ਕੇ ਦੇਖਿਆ ਗਿਆ ਤਾਂ ਕੁਰਸੀਆਂ ਤੇ ਇਕ ਵਿਅਕਤੀ ਸੁੱਤਾ ਪਿਆ ਸੀ ਜਿਸ ਨੇ ਆਪਣੇ ਆਪ ਨੂੰ ਡਿਊਟੀ ਮੁਲਾਜ਼ਮ ਦਾ ਪਤੀ ਦੱਸਿਆ | ਇਸ ਸਬੰਧੀ ਪਾਂਛਟਾ ਦੇ ਐਸ ਐਮ ਓ ਹਰਵੀਨ ਕੌਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਟੀਮਾਂ ਜਾਂਚ ਕਰਨ ਲਈ ਵੱਖ ਵੱਖ ਪਿੰਡਾਂ ਵਿਚ ਭੇਜੀਆਂ ਗਈਆਂ ਹਨ ਅਤੇ ਇਸ ਮਾਮਲੇ ਦੀ ਵੀ ਜਲਦੀ ਜਾਂਚ ਕਰਨ ਲਈ ਟੀਮ ਭੇਜੀ ਜਾਵੇਗੀ |

ਪਿਛਲੀ ਖ਼ਬਰ ਨਿਊ ਸਨਫ਼ਲਾਵਰ ਹਾਈ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਬਾਵਾ ਲਾਲਵਾਨੀ ਪਬਲਿਕ ਸਕੂਲ ਵਿਚ ਕਰਵਾਇਆ ਹਿੰਦੀ ਕਵਿਤਾ ਵਾਚਣ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।