03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਜਾਗੋ ਮੁਹਿੰਮ ਤਹਿਤ ਗਰੀਨ ਦੀਵਾਲੀ ਮਨਾਉਣ ਲਈ ਵਰਕਸ਼ਾਪ ਲਾਈ <br/>

ਅਜੀਤ ਡੈਸਕ 20-10-2025
ਕਪੂਰਥਲਾ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਜਾਗੋ ਮੁਹਿੰਮ ਤਹਿਤ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਇਕ ਵਰਕਸ਼ਾਪ ਲਗਾਈ ਗਈ | ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ | ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਕਪੂਰਥਲਾ ਸ਼ਾਖਾ ਦੀ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਕੁਦਰਤ ਸਾਡੀ ਮਾਂ ਹੈ ਤੇ ਜੇਕਰ ਕੁਦਰਤ ਦਾ ਸ਼ੋਸ਼ਣ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਆਉਣ ਵਾਲੀਆਂ ਪੀੜੀਆਂ ਸਰਾਪਤ ਜੀਵਨ ਜਿਊਣ ਲਈ ਮਜਬੂਰ ਹੋਣਗੀਆਂ | ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਬਹੁਤ ਜ਼ਰੂਰੀ ਹੈ, ਇਸ ਲਈ ਸੰਸਥਾਨ ਵਲੋਂ ਸਰੱਕਸ਼ਨ ਪ੍ਰੋਜੈਕਟ ਤਹਿਤ ਹਰੀ ਦੀਵਾਲੀ ਮਨਾਉਣ ਲਈ ਇਹ ਵਰਕਸ਼ਾਪ ਲਗਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮਿੱਟੀ ਦੇ ਦੀਵਿਆਂ, ਵਾਤਾਵਰਣ ਅਨੂਕੁਲ ਰੰਗੋਲੀ, ਟਿਕਾਊ ਤੋਹਫ਼ੇ ਤੇ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਨਾ ਕਰਕੇ ਸੋਚ ਸਮਝ ਕੇ ਖ਼ਰੀਦਦਾਰੀ, ਫੁੱਲਾਂ ਦੇ ਪੱਤਿਆਂ ਤੋਂ ਬਣੀ ਖਾਦ ਵਰਗੇ ਬਦਲ ਸਾਡੇ ਸਾਹਮਣੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸਾਫ਼ ਤੇ ਸ਼ੁੱਧ ਵਾਤਾਵਰਣ ਦੇ ਸਕਦੇ ਹਾਂ | ਇਸ ਮੌਕੇ ਪਟਾਕਿਆਂ ਤੋਂ ਨਿਕਲਣ ਵਾਲੇ ਧੰੂਏਾ ਦੇ ਮਾਰੂ ਪ੍ਰਭਾਵ ਨੂੰ ਉਜਾਗਰ ਕਰਦਾ ਇਕ ਨਾਟਕ ਪੇਸ਼ ਕੀਤਾ ਗਿਆ | ਵਰਕਸ਼ਾਪ ਦੌਰਾਨ ਇਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਸਮਾਜ ਨੂੰ ਗਰੀਨ ਦੀਵਾਲੀ ਮਨਾ ਕੇ ਵਾਤਾਵਰਣ ਦੀ ਸ਼ੁੱਧਤਾ ਦਾ ਸੰਦੇਸ਼ ਦਿੱਤਾ ਗਿਆ | ਵਰਕਸ਼ਾਪ ਵਿਚ ਸ਼ਾਮਲ ਹੋਏ ਲੋਕਾਂ ਨੇ ਵਾਤਾਵਰਣ ਅਨੂਕੁਲ ਹਰੀ ਦੀਵਾਲੀ ਮਨਾਉਣ ਦਾ ਸੰਕਲਪ ਲਿਆ |

ਪਿਛਲੀ ਖ਼ਬਰ ਬਾਵਾ ਲਾਲਵਾਨੀ ਪਬਲਿਕ ਸਕੂਲ ਵਿਚ ਕਰਵਾਇਆ ਹਿੰਦੀ ਕਵਿਤਾ ਵਾਚਣ ਮੁਕਾਬਲਾ <br/> ਅਗਲੀ ਖ਼ਬਰ ਫਗਵਾੜਾ 'ਚ ਬੰਗਾ ਰੋਡ ਤੇ ਪਲਾਹੀ ਰੋਡ ਸੜਕਾਂ ਬਣਾਉਣ ਲਈ ਸਰਕਾਰ ਵਲੋਂ ਰਾਸ਼ੀ ਮਨਜ਼ੂਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।