17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਐੱਸ. ਐੱਸ. ਐੱਫ਼. ਟੀਮ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲੜਕੀ ਨੂੰ ਕੀਤਾ ਮਾਪਿਆਂ ਹਵਾਲੇ

ਅਜੀਤ ਡੈਸਕ 23-10-2025
ਢਿਲਵਾਂ, 22 ਅਕਤੂਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਸੜਕ ਸੁਰੱਖਿਆ ਫ਼ੋਰਸ ਢਿਲਵਾਂ ਦੀ ਟੀਮ ਵਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਘੁੰਮ ਰਹੀ ਲੜਕੀ ਨੂੰ ਮਾਪਿਆ ਹਵਾਲੇ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫ਼ੋਰਸ ਢਿਲਵਾਂ ਦੇ ਇੰਚਾਰਜ ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਹਗੀਰ ਪਾਸੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਰਿਆ ਬਿਆਸ ਤੇ ਬਣੇ ਪੁਲ ਤੇ ਇਕ ਲੜਕੀ ਘੁੰਮ ਰਹੀ ਹੈ ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਲੇਡੀ ਕਾਂਸਟੇਬਲ ਦੀ ਮਦਦ ਨਾਲ ਉਕਤ ਲੜਕੀ ਨੂੰ ਆਪਣੇ ਕਬਜ਼ੇ ਚ ਲਿਆ ਅਤੇ ਨਾਮ ਪਤਾ ਪੁੱਛਣ ਤੇ ਉਸ ਨੇ ਆਪਣਾ ਪਤਾ ਮਹਾਂ ਸਿੰਘ ਗਲੀ ਚੀਲ ਮੰਡੀ ਅੰਮਿ੍ਤਸਰ ਦੱਸਿਆ | ਉਨ੍ਹਾਂ ਦੱਸਿਆ ਕਿ ਲੜਕੀ ਪਾਸੋਂ ਮਿਲੇ ਨੰਬਰ 'ਤੇ ਸੰਪਰਕ ਕਰਕੇ ਉਸਦੇ ਵਾਰਸਾਂ ਨੂੰ ਬੁਲਾਇਆ ਗਿਆ ਤੇ ਲੜਕੀ ਉਨ੍ਹਾਂ ਹਵਾਲੇ ਕੀਤੀ ਗਈ | ਇਸ ਮੌਕੇ ਮਨਪ੍ਰੀਤ ਸਿੰਘ, ਜਸ਼ਨਦੀਪ ਸਿੰਘ ਤੇ ਲੇਡੀ ਕਾਂਸਟੇਬਲ ਤਮੰਨਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸਕੂਟਰੀ ਟਕਰਾਉਣ ਲੈ ਕੇ ਹੋਏ ਝਗੜੇ 'ਚ ਪਿਓ-ਪੁੱਤਰ ਦੀ ਕੁੱਟਮਾਰ <br/> ਅਗਲੀ ਖ਼ਬਰ ਪੁਰਾਣੀ ਰੰਜ਼ਿਸ ਦੇ ਚਲਦਿਆਂ ਨੌਜਵਾਨਾਂ ਨੇ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।