17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਵਿਧਾਇਕ ਖਹਿਰਾ ਨੇ ਬਾਬਾ ਹਰਜੀਤ ਗਿਰੀ ਦੀ ਗਿ੍ਫ਼ਤਾਰੀ ਦੀ ਕੀਤੀ ਨਿੰਦਾ <br/>

ਅਜੀਤ ਡੈਸਕ 23-10-2025
ਨਡਾਲਾ, 22 ਅਕਤੂਬਰ (ਰਘਬਿੰਦਰ ਸਿੰਘ)-ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਲਾਕ ਨਡਾਲਾ ਦੇ ਪਿੰਡ ਮਕਸੂਦਪੁਰ ਦੇ ਸਾਬਕਾ ਸਰਪੰਚ ਬਾਬਾ ਹਰਜੀਤ ਗਿਰੀ ਦੀ ਹੋਈ ਗਿ੍ਫ਼ਤਾਰੀ ਦੀ ਨਿੰਦਾ ਕੀਤੀ ਹੈ | ਖਹਿਰਾ ਨੇ ਬਿਆਨ ਜਾਰੀ ਕਰਦਿਆਂ ਆਖਿਆ ਕੇ, ਬਾਬਾ ਹਰਜੀਤ ਗਿਰੀ ਸਾਬਕਾ ਸਰਪੰਚ ਪਿੰਡ ਮਕਸੂਦਪੁਰ ਦੀ ਬਦਲਾਖੋਰੀ ਤਹਿਤ ਝੂਠੇ ਕੇਸ ਵਿਚ ਅੱਜ ਹੋਈ ਗੈਰ-ਕਾਨੂੰਨੀ ਗਿ੍ਫ਼ਤਾਰੀ ਦੀ ਸਖ਼ਤ ਨਿੰਦਾ ਕਰਦਾ ਹਾਂ | ਉਨ੍ਹਾਂ ਆਖਿਆ ਕੇ ਬਾਬਾ ਖੁਦ ਇਕ ਸੰਤ ਹਨ ਉਨ੍ਹਾਂ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਧਾਰਾ 295-ਅ ਦੇ ਤਹਿਤ ਝੂਠੇ ਕੇਸ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ ਜੋ ਕਿ ਆਪਣੇ ਆਪ ਵਿਚ ਇੱਕ ਕੋਝਾ ਮਜ਼ਾਕ ਹੈ | ਉਨ੍ਹਾਂ ਕਿਹਾ ਕੇ ਮੈਂ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਸਰਕਾਰ ਬਦਲਣ 'ਤੇ ਮੇਰੇ ਸਮਰਥਕਾਂ ਵਿਰੁੱਧ ਦਰਜ ਕੀਤੇ ਗਏ ਸਾਰੇ ਬਦਲਾਖੋਰੀ ਦੇ ਕੇਸਾਂ ਦਾ ਹਿਸਾਬ ਲਿਆ ਜਾਵੇਗਾ |

ਪਿਛਲੀ ਖ਼ਬਰ ਵਿਸ਼ਵਕਰਮਾ ਦਿਵਸ ਮਨਾਇਆ <br/> ਅਗਲੀ ਖ਼ਬਰ ਸਕੂਟਰੀ ਟਕਰਾਉਣ ਲੈ ਕੇ ਹੋਏ ਝਗੜੇ 'ਚ ਪਿਓ-ਪੁੱਤਰ ਦੀ ਕੁੱਟਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।