23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੀਡੀਪੀਓ ਨੇ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਬਾਲ ਵਿਆਹ ਰੁਕਵਾਇਆ

ਅਜੀਤ ਡੈਸਕ 24-10-2025
ਸੁਲਤਾਨਪੁਰ ਲੋਧੀ, 23 ਅਕਤੂਬਰ (ਨਰੇਸ਼ ਹੈਪੀ)-ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਚਨਾ ਮਿਲਣ ਤੇ ਸੁਲਤਾਨਪੁਰ ਲੋਧੀ ਖੇਤਰ ਵਿਚ ਹੋ ਰਹੇ ਇਕ ਬਾਲ ਵਿਆਹ ਨੂੰ ਰੁਕਵਾਇਆ | ਸੀਡੀਪੀਓ ਖੁਸ਼ਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਬਲਾਕ ਦੇ ਪਿੰਡ ਚੂਹੜਪੁਰ ਦੇ ਸਰਪੰਚ ਜਰਨੈਲ ਸਿੰਘ ਨੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਪਿੰਡ ਵਿਚ ਇੱਕ ਬਾਲ ਵਿਆਹ ਹੋਣ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੇ ਕਬੀਰਪੁਰ ਪੁਲਿਸ ਦੇ ਐਸਐਚਓ ਸਰਬਜੀਤ ਸਿੰਘ ਦੀ ਅਗਵਾਈ ਹੇਠ ਏਐਸਆਈ ਜਰਨੈਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ | ਉਨ੍ਹਾਂ ਦੱਸਿਆ ਕਿ ਸਰਕਲ ਸੁਪਰਵਾਈਜ਼ਰ ਕੁਲਜਿੰਦਰ ਕੌਰ ਅਤੇ ਉਨ੍ਹਾਂ ਦੇ ਵਿਭਾਗ ਦੀ ਟੀਮ ਵੀ ਮੌਕੇ ਤੇ ਪਹੁੰਚੀ | ਇਸ ਮੌਕੇ 17 ਸਾਲਾ ਲੜਕੀ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੀ ਮਾਤਾ ਪਿਛਲੇ 5-6 ਸਾਲਾਂ ਤੋਂ ਜੇਲ੍ਹ ਵਿਚ ਹੈ | ਉਸ ਨੇ ਦੱਸਿਆ ਕਿ ਤਿੰਨ ਭੈਣ ਭਰਾ ਹਨ ਅਤੇ ਉਹ ਆਪਣੀ ਨਾਨੀ ਦੇ ਕੋਲ ਹੀ ਰਹਿੰਦੀ ਹੈ | ਆਪਣੇ ਲਿਖਤੀ ਬਿਆਨ ਵਿਚ ਲੜਕੀ ਨੇ ਦੱਸਿਆ ਕਿ ਉਸਦੀ ਨਾਨੀ ਕੁੱਝ ਦਿਨ ਪਹਿਲਾਂ ਹੀ ਯੂ. ਪੀ. ਵਿਚ ਜਾ ਕੇ ਉਸਦਾ ਰਿਸ਼ਤਾ ਤੈਅ ਕਰਕੇ ਆਈ ਸੀ | ਪਰੰਤੂ ਉਹ ਅਜੇ ਵਿਆਹ ਕਰਵਾਉਣ ਲਈ ਤਿਆਰ ਨਹੀਂ ਹੈ ਕਿਉਂਕਿ ਉਸਦੀ ਉਮਰ ਘੱਟ ਹੈ | ਲੜਕੀ ਨੇ ਦੱਸਿਆ ਕਿ ਉਸਦੀ ਨਾਨੀ ਉਸਨੂੰ ਵਿਆਹ ਕਰਵਾਉਣ ਲਈ ਮਜਬੂਰ ਕਰਦੀ ਹੈ ਅਤੇ ਉਸਦੀ ਕੁੱਟਮਾਰ ਵੀ ਕਰਦੀ ਸੀ | ਮੌਕੇ ਤੇ ਪੁੱਜੇ ਏਐਸਆਈ ਜਰਨੈਲ ਸਿੰਘ ਤੇ ਬਾਲ ਵਿਕਾਸ ਵਿਭਾਗ ਦੀ ਟੀਮ ਨੇ ਲੜਕੀ ਦੀ ਨਾਨੀ ਤੇ ਬਾਕੀ ਪਰਿਵਾਰ ਨੂੰ ਸਮਝਾਇਆ ਅਤੇ ਪਰਿਵਾਰ ਨੂੰ ਰਾਜ਼ੀ ਕਰਨ ਤੋਂ ਬਾਅਦ ਬਾਲ ਵਿਆਹ ਰੁਕਵਾਇਆ | ਇਸ ਮੌਕੇ ਏਐਸਆਈ ਜਰਨੈਲ ਸਿੰਘ ਤੋਂ ਇਲਾਵਾ ਆਂਗਣਵਾੜੀ ਦੇ ਸਰਕਲ ਸੁਪਰਵਾਈਜ਼ਰ ਕੁਲਜਿੰਦਰ ਕੌਰ, ਮੈਂਬਰ ਪੰਚਾਇਤ ਚੂਹੜਪੁਰ ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਦੀ ਤਰਨਤਾਰਨ ਰੈਲੀ 'ਚ ਸੁਲਤਾਨਪੁਰ ਲੋਧੀ ਤੋਂ ਵੱਡਾ ਜਥਾ ਸ਼ਾਮਿਲ ਹੋਵੇਗਾ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।