15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੁੱਟਮਾਰ ਕਰਕੇ ਜ਼ਖਮੀ ਕਰਨ ਸੰਬੰਧੀ ਤਿੰਨ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 04-11-2025
ਫਗਵਾੜਾ, 3 ਨਵੰਬਰ (ਹਰਜੋਤ ਸਿੰਘ ਚਾਨਾ)- ਕੁੱਟਮਾਰ ਕਰਕੇ ਜ਼ਖਮੀ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਅੰਮਿ੍ਤਪਾਲ ਸਿੰਘ ਬੇਦੀ ਪੁੱਤਰ ਰਣਜੀਤ ਸਿੰਘ ਬੇਦੀ ਵਾਸੀ ਖ਼ਾਲਸਾ ਇਨਕਲੇਵ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਜੱਦੀ ਘਰ ਮੁਹੱਲਾ ਭਗਤਪੁਰਾ ਵਿਖੇ ਹੈ ਤੇ ਇਹ ਮਕਾਨ ਉਨ੍ਹਾਂ ਦੇ ਤਾਇਆ ਨਾਲ ਸਾਂਝਾ ਹੈ | ਉਨ੍ਹਾਂ ਆਪਣੇ ਹਿੱਸੇ 'ਤੇ ਕਿਰਾਏਦਾਰ ਰੱਖੇ ਹੋਏ ਹਨ ਤੇ ਉਨ੍ਹਾਂ ਦੇ ਕਿਰਾਏਦਾਰਾ ਨੇ ਕਈ ਵਾਰ ਰੋਸ ਕੀਤਾ ਕਿ ਕਮਲਜੀਤ ਸਿੰਘ, ਉਸਦਾ ਲੜਕਾ ਮਨਿੰਦਰਪਾਲ ਸਿੰਘ ਬੇਦੀ ਤੇ ਉਸਦੀ ਨੂੰ ਹ ਸਹਿਜਪ੍ਰੀਤ ਕੌਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ ਤੇ ਜਬਰੀ ਘਰ ਖਾਲੀ ਕਰਵਾਉਣ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ | ਉਹ ਆਪਣੇ ਪਿਤਾ ਨਾਲ ਜਦੋਂ ਗੱਲ ਕਰਨ ਲਈ ਗਿਆ ਤਾਂ ਉਹ ਸਾਡੇ ਗੱਲ ਪੈ ਗਏ ਤੇ ਕੁੱਟਮਾਰ ਕੀਤੀ | ਜਿਸ ਸਬੰਧ 'ਚ ਪੁਲਿਸ ਨੇ ਕਮਲਜੀਤ ਸਿੰਘ ਪੁੱਤਰ ਬਲਦੇਵ ਸਿੰਘ, ਮਨਿੰਦਰਪਾਲ ਸਿੰਘ ਬੇਦੀ ਪੁੱਤਰ ਕਮਲਜੀਤ ਸਿੰਘ ਤੇ ਸਹਿਜਪ੍ਰੀਤ ਕੌਰ ਵਾਸੀਆਨ ਮੁਹੱਲਾ ਭਗਤਪੁਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਬਾਵਿਆਂ ਤੋਂ 9 ਨੂੰ ਕੱਢੀ ਜਾਵੇਗੀ 20ਵੀਂ ਗੁਰੂ ਲਾਧੋ ਰੇ ਯਾਤਰਾ ਅਗਲੀ ਖ਼ਬਰ ਨਗਰ ਕੀਰਤਨ ਦੇ ਸਵਾਗਤ ਦੌਰਾਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।