15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਲੱਖਣ ਕਲਾਂ ਸਕੂਲ 'ਚ ਕਰਵਾਈਆਂ ਗਈਆਂ 2 ਰੋਜ਼ਾ ਖੇਡਾਂ 'ਚ ਕਰਵਾਏ ਵੱਖ-ਵੱਖ ਮੁਕਾਬਲੇ

ਅਜੀਤ ਡੈਸਕ 04-11-2025
ਕਪੂਰਥਲਾ, 3 ਨਵੰਬਰ (ਅਮਰਜੀਤ ਕੋਮਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਣ ਕਲਾਂ ਕਪੂਰਥਲਾ ਵਿਚ ਦੋ ਰੋਜ਼ਾ ਖੇਡਾਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਾਬਾ ਇੰਦਰਪਾਲ ਸਿੰਘ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਜਿਸਦਾ ਉਦਘਾਟਨ ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਤੇ ਉੱਘੇ ਯੋਗਾ ਮਾਹਿਰ ਕਰਨਲ ਸੇਵਾ ਸਿੰਘ ਨੇ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ | ਖੇਡਾਂ ਦੇ ਦੂਜੇ ਦਿਨ ਇਨਾਮ ਵੰਡ ਸਮਾਗਮ ਵਿਚ ਡਾ. ਬਲਵਿੰਦਰ ਸਿੰਘ ਬੱਟੂ ਉ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੁੱਖ ਮਹਿਮਾਨ ਵਜੋਂ, ਸੇਵਾ ਮੁਕਤ ਕਰਨਲ ਸੇਵਾ ਸਿੰਘ ਤੇ ਡੀ.ਐਮ. ਸਪੋਰਟਸ ਸੁਖਵਿੰਦਰ ਸਿੰਘ ਖੱਸਣ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਖੇਡ ਮੇਲੇ ਵਿਚ 200 ਮੀਟਰ ਦੌੜ ਤੇ ਲੰਬੀ ਛਾਲ ਦੇ ਮੁਕਾਬਲੇ ਵਿਚ ਮੁਸਕਾਨ, ਬਲਜੀਤ ਕੌਰ, ਪਵਨਦੀਪ ਕੌਰ, ਸੁਖਮਨ, ਹਰਮਨ ਆਦਿ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਰੱਸਾਕਸ਼ੀ ਦੇ ਮੁਕਾਬਲੇ ਵਿਚ ਊਧਮ ਸਿੰਘ ਹਾਊਸ ਪਹਿਲੇ, ਭਗਤ ਸਿੰਘ ਹਾਊਸ ਦੂਜੇ ਸਥਾਨ 'ਤੇ ਰਿਹਾ | ਕਬੱਡੀ ਦੇ ਮੁਕਾਬਲੇ ਵਿਚ ਭਗਤ ਸਿੰਘ ਹਾਊਸ ਨੇ ਪਹਿਲਾ ਤੇ ਊਧਮ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ 200 ਮੀਟਰ ਦੀ ਦੌੜ ਵਿਚ ਸੁਖਮਨਜੀਤ ਸਿੰਘ ਪਹਿਲੇ, ਜਸ਼ਨਦੀਪ ਦੂਜੇ ਤੇ ਹਰਮਨਦੀਪ ਸਿੰਘ ਨੇ ਤੀਜਾ ਸਥਾਨ ਲਿਆ | ਇਸਤੋਂ ਇਲਾਵਾ ਵਿਦਿਆਰਥੀਆਂ ਦੇ ਲੰਬੀ ਛਾਲ ਤੇ ਲੈਮਨ ਦੌੜ ਦੇ ਮੁਕਾਬਲੇ ਵੀ ਕਰਵਾਏ ਗਏ | ਵੱਖ-ਵੱਖ ਖੇਡਾਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਡਾ. ਬਲਵਿੰਦਰ ਸਿੰਘ ਬੱਟੂ, ਕਰਨਲ ਸੇਵਾ ਸਿੰਘ, ਬਾਬਾ ਇੰਦਰਪਾਲ ਸਿੰਘ ਤੇ ਸਕੂਲ ਦੇ ਇੰਚਾਰਜ ਨਰਿੰਦਰ ਸਿੰਘ ਔਜਲਾ ਨੇ ਇਨਾਮਾਂ ਦੀ ਵੰਡ ਕੀਤੀ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਉਨ੍ਹਾਂ ਨੂੰ ਪੂਰੇ ਉਤਸ਼ਾਹ ਨਾਲ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਸਕੂਲ ਮੁਖੀ ਨੇ ਸਮਾਗਮ ਵਿਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਲੈਕਚਰਾਰ ਵਿਨੋਦ ਕੁਮਾਰ, ਲੈਕਚਰਾਰ ਸ੍ਰੀਮਤੀ ਆਰਤੀ, ਪਵਨਜੀਤ ਕੌਰ, ਪਵਨਜੀਤ ਸਿੰਘ, ਅਮਰਜੀਤ ਕੌਰ, ਸ੍ਰੀਮਤੀ ਮਨੀਸ਼ਾ, ਜਤਿੰਦਰ ਕੌਰ, ਸ੍ਰੀਮਤੀ ਰੀਮਾ, ਜਤਿੰਦਰ ਕੌਰ, ਸੁਖਲੀਨ ਕੌਰ, ਸੁਰਜੀਤ ਸਿੰਘ ਮੈਂਬਰ ਪੰਚਾਇਤ, ਕੇਂਦਰੀ ਵਿਦਿਆਲਿਆ ਦੇ ਪਿ੍ੰਸੀਪਲ ਅਨਿਲ ਸ਼ਰਮਾ, ਪੀ.ਟੀ.ਆਈ. ਮਨਿੰਦਰ ਸਿੰਘ, ਬਿਪਨ ਕੁਮਾਰ ਆਨੰਦ, ਗੁਰਿੰਦਰ ਕੁਮਾਰ ਆਦਿ ਹਾਜ਼ਰ ਸਨ | ਖੇਡਾਂ ਦੌਰਾਨ ਯੁੱਧ ਨਸ਼ਿਆਂ ਵਿਰੁੱਧ ਸਲੋਗਨ ਨੂੰ ਦਰਸਾਉਂਦਾ ਮੋਟਰਸਾਈਕਲ ਸ਼ੋਅ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ |
ਪਿਛਲੀ ਖ਼ਬਰ ਐਡ. ਧਾਮੀ ਦੇ ਲਗਾਤਾਰ 5ਵੀਂ ਵਾਰ ਪ੍ਰਧਾਨ ਚੁਣੇ ਜਾਣ 'ਤੇ ਹਲਕਾ ਸੁਲਤਾਨਪੁਰ ਲੋਧੀ ਦੇ ਆਗੂਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵ... ਅਗਲੀ ਖ਼ਬਰ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਸੰਬੰਧੀ ਰਾਸ਼ਟਰੀ ਏਕਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।