19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਨਗਰ ਪੰਚਾਇਤ ਬੇਗੋਵਾਲ ਨੇ ਕਸਬੇ 'ਚ ਚਲਾਈ ਸਫ਼ਾਈ ਮੁਹਿੰਮ

ਅਜੀਤ ਡੈਸਕ 07-11-2025
ਬੇਗੋਵਾਲ, 6 ਨਵੰਬਰ (ਸੁਖਜਿੰਦਰ ਸਿੰਘ)-ਕਸਬੇ ਨੂੰ ਸਾਫ਼ ਸੁਥਰਾ ਰੱਖਣ ਦੇ ਮਨੋਰਥ ਨਾਲ ਪ੍ਰਧਾਨ ਦਲਜੀਤ ਕੌਰ ਦੀ ਅਗਵਾਈ ਹੇਠ ਕਸਬੇ ਦੇ ਬਾਜ਼ਾਰਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਜਿੱਥੇ ਕਸਬੇ ਦੇ ਬਾਜ਼ਾਰਾਂ 'ਚ ਪਏ ਫਾਲਤੂ ਸਾਮਾਨ ਨੂੰ ਚੁਕਵਾਇਆ ਗਿਆ ਉੱਥੇ ਹੀ ਕਸਬੇ ਨੂੰ ਸਾਫ਼ ਸੁਥਰਾ ਰੱਖਣ ਲਈ ਦੁਕਾਨਦਾਰਾਂ ਨੂੰ ਵੀ ਸਹਿਯੋਗ ਦੇਣ ਲਈ ਕਿਹਾ | ਇਸ ਮੌਕੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦਾ ਸਾਮਾਨ ਨਗਰ ਪੰਚਾਇਤ ਵਲੋਂ ਲਾਈ ਗਈ ਪੀਲੀ ਪੱਟੀ ਦੇ ਅੰਦਰ ਲਾਉਣ ਨੂੰ ਕਿਹਾ | ਨਗਰ ਪੰਚਾਇਤ ਨੇ ਇਕ ਹੋਰ ਉਪਰਾਲਾ ਕਰਦਿਆਂ ਕਸਬੇ 'ਚ ਥਾਂ-ਥਾਂ ਲੱਗਦੀਆਂ ਰੇੜੀਆਂ ਵਾਲਿਆਂ ਨੂੰ ਦੁਕਾਨਾਂ ਕਿਰਾਏ 'ਤੇ ਲੈ ਕੇ ਦੁਕਾਨਾਂ ਕਰਨ ਲਈ ਕਿਹਾ ਤਾਂ ਜੋ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਵੇ ਤੇ ਕਸਬੇ 'ਚ ਟ੍ਰੈਫਿਕ ਦੀ ਸਮੱਸਿਆ ਖ਼ਤਮ ਹੋ ਸਕੇ | ਕੌਂਸਲਰ ਦਿਲਜੀਤਮ ਸਿੰਘ ਮੰਡਾ ਤੇ ਏ.ਐਸ.ਆਈ. ਕੁਲਵੀਰ ਸਿੰਘ ਨੇ ਕਿਹਾ ਕਿ ਕਸਬੇ 'ਚ ਜਲਦੀ ਹੀ ਰਹਿੰਦੇ ਕੰਮ ਪੂਰੇ ਕੀਤੇ ਜਾਣਗੇ ਤੇ ਕਸਬੇ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਨਗਰ ਪੰਚਾਇਤ ਵਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਮਤਭੇਦ ਕਸਬੇ ਦਾ ਵਿਕਾਸ ਹੋਵੇਗਾ | ਇਸ ਮੌਕੇ ਸਰਬਜੀਤ ਸਿੰਘ ਬਬਲਾ, ਠੇਕੇਦਾਰ ਸਲੀਮ ਸਾਬਰੀ , ਵਿਜੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਜਾ ਵੜਿੰਗ ਵਲੋਂ ਜਾਤੀਵਾਦੀ ਟਿੱਪਣੀਆਂ ਕਰਨਾ ਘਟੀਆ ਮਾਨਸਿਕਤਾ ਦਾ ਨਤੀਜਾ-ਮਾਨ ਬੋਪਾ ਰਾਏ ਅਗਲੀ ਖ਼ਬਰ ਡਾ. ਬੂਟਾ ਸਿੰਘ 'ਤੇ ਟਿੱਪਣੀ ਕਰਨਾ ਗਲਤ-ਬਲਵਿੰਦਰ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।