19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਰਾਜਾ ਵੜਿੰਗ ਵਲੋਂ ਜਾਤੀਵਾਦੀ ਟਿੱਪਣੀਆਂ ਕਰਨਾ ਘਟੀਆ ਮਾਨਸਿਕਤਾ ਦਾ ਨਤੀਜਾ-ਮਾਨ ਬੋਪਾ ਰਾਏ

ਅਜੀਤ ਡੈਸਕ 07-11-2025
ਭੁਲੱਥ, 6 ਨਵੰਬਰ (ਮੇਹਰ ਚੰਦ ਸਿੱਧੂ)-ਕੌਮੀ ਚੇਅਰਮੈਨ ਪੰਜਾਬ ਜੋਗਿੰਦਰ ਸਿੰਘ ਮਾਨ ਬੋਪਾ ਰਾਏ ਨੇ ਗੱਲਬਾਤ ਕਰਦਿਆਂ ਕਿਹਾ, ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਾਬਕਾ ਗ੍ਰਹਿ ਮੰਤਰੀ ਸਵ. ਬੂਟਾ ਸਿੰਘ ਪ੍ਰਤੀ ਜਾਤੀਵਾਦ ਦੀ ਟਿੱਪਣੀ ਕਰਨਾ ਘਟੀਆ ਮਾਨਸਿਕਤਾ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਰਾਜਾ ਵੜਿੰਗ ਨੂੰ ਕਾਂਗਰਸ ਵਿਚ ਰਹਿ ਕੇ ਹਲੇ ਤੱਕ ਆਪਣੀ ਪਾਰਟੀ ਵਿਚ ਬੂਟਾ ਸਿੰਘ ਵਰਗੀਆਂ ਵੈੱਲ ਐਜੂਕੇਟਿਡ ਸ਼ਖ਼ਸੀਅਤ ਬਾਰੇ ਕੋਈ ਜਾਣਕਾਰੀ ਹੀ ਨਹੀਂ ਤੇ ਇਹ ਹਲੇ ਤੱਕ ਰੰਗ ਭੇਦ, ਜਾਤੀਵਾਦੀ ਭੇਦ ਵਿਚ ਹੀ ਫਸੇ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਸਿੱਖ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ | ਬਹੁਤ ਸਾਰੀਆਂ ਸ਼ਖ਼ਸੀਅਤਾਂ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਅੰਦਰ ਕੁਰਬਾਨੀਆਂ ਭਰਿਆ ਇਤਿਹਾਸ ਹੈ, ਇਹ ਮਹਾਨ ਹਸਤੀਆਂ ਇਸੇ ਹੀ ਸਮਾਜ ਨਾਲ ਸੰਬੰਧਿਤ ਸਨ ਤੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਅੰਦਰ ਗੁਰੂ ਸਾਹਿਬਾਨ ਵਲੋਂ ਕਿੰਨੀ ਮਹਾਨਤਾ ਬਖ਼ਸ਼ੀ ਹੈ, ਜਿਸ ਕਰਕੇ ਰਾਜਾ ਵੜਿੰਗ ਨੂੰ ਆਪਣੀ ਮਾਨਸਿਕਤਾ ਠੀਕ ਕਰਨ ਦੀ ਲੋੜ ਹੈ |
ਪਿਛਲੀ ਖ਼ਬਰ ਆਈ.ਟੀ.ਸੀ. ਕੰਪਨੀ ਵਲੋਂ ਮੁੱਖ ਮੰਤਰੀ ਰਾਹਤ ਫ਼ੰਡ ਲਈ ਡੀ.ਸੀ. ਨੂੰ 25 ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਨਗਰ ਪੰਚਾਇਤ ਬੇਗੋਵਾਲ ਨੇ ਕਸਬੇ 'ਚ ਚਲਾਈ ਸਫ਼ਾਈ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।