20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਇੰਟੈਕ ਵਲੋਂ ਕਰਵਾਏ ਕੁਇਜ਼ ਮੁਕਾਬਲੇ 'ਚ ਐਮ.ਜੀ.ਐਨ. ਪਬਲਿਕ ਸਕੂਲ ਦੇ ਵਿਦਿਆਰਥੀ ਦੂਜੇ ਸਥਾਨ 'ਤੇ ਰਹੇ

ਅਜੀਤ ਡੈਸਕ 23-11-2025
ਕਪੂਰਥਲਾ, 22 ਨਵੰਬਰ (ਵਿ.ਪ੍ਰ.)-ਇੰਟੈਕ ਵਲੋਂ ਕਰਵਾਏ ਗਏ ਰਾਜ ਮਹਿਲਾ ਸੱਭਿਆਚਾਰ ਵਿਰਾਸਤ ਕੁਇਜ਼ ਮੁਕਾਬਲੇ ਵਿਚ ਐਮ.ਜੀ.ਐਨ. ਪਬਲਿਕ ਸਕੂਲ ਕਪੂਰਥਲਾ ਦੇ 10ਵੀਂ ਜਮਾਤ ਦੇ ਵਿਦਿਆਰਥੀ ਚਾਰੂਵਰਤ ਬੈਂਸ ਤੇ 9ਵੀਂ ਜਮਾਤ ਦੀ ਅਰਸ਼ੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ | ਸਕੂਨ ਦੀ ਪਿ੍ੰਸੀਪਲ ਪਰਵਿੰਦਰ ਕੌਰ ਵਾਲੀਆ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਕਿਹਾ | ਇੱਥੇ ਵਰਨਣਯੋਗ ਹੈ ਕਿ ਰਾਜ ਮਹਿਲਾ ਸਭਿਆਚਾਰ ਕੁਇਜ਼ ਮੁਕਾਬਲਾ ਆਰਮੀ ਪਬਲਿਕ ਸਕੂਲ ਬਿਆਸ ਵਿਚ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ |
ਪਿਛਲੀ ਖ਼ਬਰ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਕਰੀਅਰ ਗਾਈਡੈਂਸ ਸੰਬੰਧੀ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।